ਫਿਲਮ 'ਏਕ ਪਹੇਲੀ ਲੀਲਾ' ਵਿਚ ਇਕ ਵਾਰ ਫਿਰ ਆਪਣਾ ਗਲੈਮਰਸ ਅਵਤਾਰ ਦਿਖਾਉਣ ਵਾਲੀ ਸੰਨੀ ਲਿਓਨ ਛੇਤੀ ਹੀ ਹੁਣ ਰਾਮ ਕਪੂਰ ਦੇ ਆਪੋਜ਼ਿਟ ਫਿਲਮ 'ਕੁਛ ਕੁਛ ਲੋਚਾ ਹੈ' ਵਿਚ ਕਾਮੇਡੀ ਕਰਦੀ ਨਜ਼ਰ ਆਵੇਗੀ। ਫਿਲਮ 'ਏਕ ਪਹੇਲੀ ਲੀਲਾ' ਦੇ ਨਿਰਦੇਸ਼ਕ ਬੌਬੀ ਖਾਨ ਨੇ ਕਿਹਾ ਸੀ ਕਿ ਕਿਵੇਂ ਕੁਝ ਪ੍ਰਸਿੱਧ ਅਭਿਨੇਤਾਵਾਂ ਨੇ ਇਸ ਫਿਲਮ ਵਿਚ ਸੰਨੀ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। 33 ਸਾਲਾ ਸੰਨੀ ਲਈ ਇਹ ਦੁਖਦਾਈ ਗੱਲ ਹੈ ਕਿ ਇੰਡਸਟਰੀ ਦੇ ਕਈ ਹੀਰੋ ਇਸ ਦੀ ਫਿਲਮ ਵਿਚ ਕੰਮ ਨਹੀਂ ਕਰਨਾ ਚਾਹੁੰਦੇ ਪਰ ਇਸ ਮੁੱਦੇ 'ਤੇ ਉਹ ਕਹਿੰਦੀ ਹੈ, ''ਜੇਕਰ ਕੋਈ ਮੇਰੇ ਫਿਲਮ ਵਿਚ ਹੋਣ ਦੀ ਵਜ੍ਹਾ ਕਰਕੇ ਉਸ ਵਿਚ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਮੈਂ ਕੀ ਕਰ ਸਕਦੀ ਹਾਂ? ਮੈਂ ਵੀ ਸਿਰਫ ਉਨ੍ਹਾਂ ਲੋਕਾਂ ਨਾਲ ਕੰਮ ਕਰਨਾ ਚਾਹੁੰਦੀ ਹਾਂ, ਜੋ ਮੇਰੇ ਨਾਲ ਸਹਿਜ ਹੋ ਕੇ ਕੰਮ ਕਰ ਸਕਣ।''
ਸੰਨੀ ਅਨੁਸਾਰ ਉਹ ਖ਼ੁਦ ਨੂੰ ਇਕ ਖਾਸ ਲੜਕੀ ਸਮਝਦੀ ਹੈ। ਉਹ ਕਹਿੰਦੀ ਹੈ, ''ਜਦੋਂ ਲੋਕ ਮੈਨੂੰ ਆਹਮਣੇ-ਸਾਹਮਣੇ ਦੇਖਦੇ ਹਨ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਮੇਰਾ ਵਿਅਕਤੀਤਵ ਉਸ ਇਮੇਜ ਤੋਂ ਬਹੁਤ ਵੱਖਰਾ ਹੈ, ਜੋ ਉਨ੍ਹਾਂ ਨੇ ਮੇਰੇ ਪਿਛਲੇ ਕੰਮ ਦੀ ਵਜ੍ਹਾ ਕਰਕੇ ਆਪਣੇ ਮਨ ਵਿਚ ਬਣਾਈ ਹੋਈ ਸੀ। ਜ਼ਿੰਦਗੀ ਵਿਚ ਹਰ ਚੀਜ਼ ਦੇ ਪਿੱਛੇ ਇਕ ਵਜ੍ਹਾ ਹੁੰਦੀ ਹੈ। ਹਾਂ, ਮੈਂ ਇਕ ਪੋਰਨ ਸਟਾਰ ਸੀ ਪਰ ਮੈਂ ਆਪਣੇ ਬੀਤੇ ਸਮੇਂ ਨੂੰ ਕੱਟ ਕੇ ਸੁੱਟ ਨਹੀਂ ਸਕਦੀ ਅਤੇ ਨਾ ਹੀ ਮੈਂ ਅਜਿਹਾ ਕਰਨਾ ਚਾਹੁੰਦੀ ਹਾਂ। ਮੈਂ ਆਪਣੇ ਪਾਸਟ ਨੂੰ ਲੈ ਕੇ ਸ਼ਰਮਿੰਦਾ ਨਹੀਂ ਹਾਂ।
ਚੰਗੀ ਅਭਿਨੇਤਰੀ ਬਣਨਾ ਹੈ : ਐਵਲਿਨ
NEXT STORY