ਜਲੰਧਰ- ਥੋੜ੍ਹੇ ਸਮੇਂ ਵਿਚ ਹੀ ਪ੍ਰਸਿੱਧੀ ਹਾਸਲ ਕਰ ਚੁੱਕੇ ਪੰਜਾਬੀ ਗਾਇਕ ਨਿੰਜਾ ਆਪਣੇ ਨਵੇਂ ਗੀਤ ਕਾਰਨ ਵਿਵਾਦਾਂ 'ਚ ਫੱਸ ਚੁੱਕੇ ਹਨ। ਨਿੰਜਾ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਥੋਕਦਾ ਰਿਹਾ' ਕਾਫੀ ਚਰਚਾ ਵਿਚ ਹੈ। ਹਾਲਾਂਕਿ ਇਸ ਗੀਤ ਨੇ ਉਨ੍ਹਾਂ ਨੂੰ ਵਿਵਾਦਾਂ ਵਿਚ ਫਸਾ ਦਿੱਤਾ ਹੈ। ਮੀਡੀਆ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਨਿੰਜਾ ਨਾਲ ਸਵਾਲ-ਜਵਾਬ ਸ਼ੁਰੂ ਹੋਏ ਤਾਂ ਉਨ੍ਹਾਂ ਇਸ ਗੀਤ ਨੂੰ ਲੈ ਕੇ ਆਪਣੀ ਗਲਤੀ ਮੰਨੀ ਤੇ ਨਾਲ ਹੀ ਇਹ ਵੀ ਕਿਹਾ ਕਿ ਸਾਡੇ ਬਜ਼ੁਰਗ ਭਾਵ ਚਮਕੀਲਾ ਤੇ ਮੁਹੰਮਦ ਸਦੀਕ ਵੀ ਅਜਿਹੇ ਗੀਤ ਗਾ ਚੁੱਕੇ ਹਨ ਤੇ ਉਹ ਇਨ੍ਹਾਂ ਨੂੰ ਹੀ ਫਾਲੋਅ ਕਰ ਰਹੇ ਹਨ।
ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪਣੇ ਗੀਤ ਰਾਹੀਂ ਇਕ ਸੁਨੇਹਾ ਦਰਸ਼ਕਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਕੋਸ਼ਿਸ਼ ਵਿਚ ਉਹ ਸਫਲ ਵੀ ਹੋਏ ਹਨ। ਪ੍ਰੈੱਸ ਕਾਨਫਰੰਸ ਵਿਚ ਇਹ ਵੀ ਕਿਹਾ ਗਿਆ ਕਿ ਇਹ ਗੱਲ ਕਿਥੋਂ ਤਕ ਸਹੀ ਹੈ ਕਿ ਇਕ ਸੁਨੇਹਾ ਦੇਣ ਬਦਲੇ ਤੁਸੀਂ ਦੋ-ਚਾਰ ਗਲਤ ਸੁਨੇਹੇ ਵੀ ਦੇ ਦੇਵੋ। ਗੀਤ ਦੀ ਗੱਲ ਕਰੀਏ ਤਾਂ ਬੇਸ਼ੱਕ ਇਸ ਗੀਤ ਵਿਚ ਸੁਨੇਹਾ ਹੈ ਪਰ ਕੁਝ ਮਾੜੇ ਤੱਥ ਵੀ ਹਨ, ਜਿਨ੍ਹਾਂ ਨੂੰ ਨਿੰਜਾ ਨੇ ਕਬੂਲ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅੱਗੇ ਇਸ ਗੱਲ ਦਾ ਧਿਆਨ ਰੱਖਣਗੇ ਤੇ ਆਪਣੇ ਗੀਤਾਂ ਨੂੰ ਨਿਖਾਰ ਕੇ ਪੇਸ਼ ਕਰਨਗੇ।
ਵਰੁਣ ਦੇ ਪਿਆਰ ਦਾ ਹੋਇਆ ਖੁਲਾਸਾ, ਸ਼ਰਧਾ ਸੀ ਪਹਿਲੀ ਪਸੰਦ (ਦੇਖੋ ਤਸਵੀਰਾਂ)
NEXT STORY