ਪਠਾਨਕੋਟ-ਆਪਣੀ ਪ੍ਰੇਮਿਕਾ ਨਾਲ ਝੂਠ ਬੋਲਣ ਅਤੇ ਉਸ ਨੂੰ ਖੁਦਕੁਸ਼ੀ ਲਈ ਉਕਸਾਉਣ ਵਾਲੇ ਇਕ ਵਿਅਕਤੀ ਨੂੰ ਅਦਾਲਤ ਨੇ 6 ਸਾਲ ਕੈਦ ਅਤੇ 10 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ੁਰਮਾਨਾ ਨਾ ਦੇ ਸਕਣ 'ਤੇ ਉਸ ਨੂੰ ਵਾਧੂ ਸਜ਼ਾ ਭੁਗਤਣੀ ਪਵੇਗੀ।
ਜਾਣਕਾਰੀ ਮੁਤਾਬਕ ਪਠਾਨਕੋਟ ਦੇ ਭਦਰੋਆ ਦੀ ਰਹਿਣ ਵਾਲੀ ਏਕਤਾ ਨੇ 3 ਅਕਬੂਰ, 2012 ਨੂੰ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਏਕਤਾ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਮੋਹਾਲੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਹੁਣ ਅਦਾਲਤ ਨੇ ਦੋਸ਼ੀ ਨੂੰ ਇਸ ਮਾਮਲੇ 'ਚ ਸਜ਼ਾ ਸੁਣਾਈ ਹੈ।
ਮ੍ਰਿਤਕਾ ਦੀ ਮਾਂ ਰਾਜਰਾਣੀ ਨੇ ਦੱਸਿਆ ਕਿ ਮ੍ਰਿਤਕ ਏਕਤਾ ਦਾ ਵਿਆਹ ਅੰਮ੍ਰਿਤਸਰ 'ਚ ਹੋਇਆ ਸੀ ਪਰ ਉਸ ਦਾ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਏਕਤਾ ਆਪਣੀ ਮਾਂ ਕੋਲ ਆ ਗਈ। ਇੱਥੇ ਫਾਇਰ ਬ੍ਰਿਗੇਡ 'ਚ ਤਾਇਨਾਤ ਸੁਖਵਿੰਦਰ ਨੇ ਉਸ ਨੂੰ ਆਪਣੇ ਪਿਆਰ ਦੇ ਜਾਲ 'ਚ ਫਸਾ ਲਿਆ ਅਤੇ ਇਹ ਕਹਿ ਕੇ ਉਸ ਨੂੰ ਆਪਣੇ ਨਾਲ ਲੈ ਗਿਆ ਕਿ ਉਹ ਕੁਆਰਾ ਹੈ।
ਸੁਖਵਿੰਦਰ ਪਹਿਲਾਂ ਤੋਂ ਹੀ ਵਿਆਹੁਤਾ ਸੀ ਅਤੇ ਉਸ ਦੇ ਦੋ ਬੱਚੇ ਵੀ ਸਨ। ਜਦੋਂ ਇਸ ਗੱਲ ਦਾ ਪਤਾ ਏਕਤਾ ਨੂੰ ਲੱਗਿਆ ਤਾਂ ਉਹ ਆਪਣੀ ਮਾਂ ਕੋਲ ਵਾਪਸ ਆ ਗਈ। ਸੁਖਵਿੰਦਰ ਉਸ ਨੂੰ ਵਾਰ-ਵਾਰ ਫੋਨ ਕਰਕੇ ਆਪਣੇ ਪਰਿਵਾਰ ਤੋਂ ਵੱਖ ਰੱਖਣ ਦਾ ਵਾਅਦਾ ਕਰਦਾ ਰਿਹਾ ਪਰ ਉਹ ਨਾ ਮੰਨੀ।
ਏਕਤਾ ਦੀ ਮਾਂ ਨੇ ਦੋਸ਼ ਲਾਇਆ ਕਿ 3 ਅਕਤਬੂਰ, 2012 ਨੂੰ ਸੁਖਵਿੰਦਰ ਉਨ੍ਹਾਂ ਦੇ ਘਰ ਆਇਆ ਅਤੇ ਏਕਤਾ ਨੂੰ ਆਪਣੇ ਨਾਲ ਲੈ ਕੇ ਚਲਾ ਗਿਆ। ਫਿਰ ਦੇਰ ਸ਼ਾਮ ਉਨ੍ਹਾਂ ਨੂੰ ਪਤਾ ਲੱਗਿਆ ਕਿ ਏਕਤਾ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ, ਜਿਸ ਤੋਂ ਬਾਅਦ ਪੁਲਸ 'ਚ ਇਹ ਮਾਮਲਾ ਪਹੁੰਚ ਗਿਆ ਅਤੇ ਹੁਣ ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾ ਦਿੱਤੀ ਹੈ।
ਸ਼੍ਰੀ ਦਰਬਾਰ ਸਾਹਿਬ ਜਾਣ ਵਾਲੀ ਸੜਕ ਵਿਸ਼ਵ 'ਚ ਬੇਹਤਰੀਨ ਹੋਵੇਗੀ : ਸੁਖਬੀਰ
NEXT STORY