ਵਾਸ਼ਿੰਗਟਨ— ਇਨ੍ਹੀਂ ਦਿਨੀਂ ਅਮਰੀਕਾ ਦੇ ਹਰ ਵਿਅਕਤੀ ਦੇ ਮੂੰਹ 'ਤੇ 11 ਸਾਲਾ ਭਾਰਤੀ ਬੱਚੇ ਦਾ ਨਾਂ ਹੈ। ਉਸ ਦੇ ਕਾਰਨਾਮੇ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਵੇਗਾ। 11 ਸਾਲਾ ਇਹ ਬੱਚਾ ਅਮਰੀਕਾ ਵਿਚ ਗ੍ਰੈਜੂਏਟ ਹੋ ਚੁੱਕਾ ਹੈ। ਕੈਲੀਫੋਰਨੀਆ ਦੇ ਸੈਕ੍ਰਾਮੈਂਟੋ ਦਾ ਰਹਿਣ ਵਾਲੇ ਤਨਿਸ਼ਕ ਅਬ੍ਰਾਹਮ ਨੂੰ ਤਿੰਨ ਐਸੋਸੀਏਟ ਵਿਸ਼ੇ ਗਣਿਤ, ਵਿਗਿਆਨ ਅਤੇ ਵਿਦੇਸ਼ੀ ਭਾਸ਼ਾ ਵਿਚ ਅਮਰੀਕਨ ਰਿਵਰ ਕਾਲਜ ਤੋਂ ਡਿਗਰੀ ਮਿਲੀ ਹੈ। ਉਸ ਦੇ ਨਾਲ ਡਿਗਰੀ ਲੈਣ ਲਈ ਕੁੱਲ 1800 ਵਿਦਿਆਰਥੀ ਮੌਜੂਦ ਸਨ।
ਕਾਲਜ ਦੇ ਬੁਲਾਰੇ ਸਕਾਟ ਕ੍ਰੋ ਨੇ ਦੱਸਿਆ ਕਿ ਹਾਈ ਸਕੂਲ ਗ੍ਰੈਜੂਏਟ ਲੜਕਾ ਹੈ। ਹੋ ਸਕਦਾ ਹੈ ਉਹ ਅਮਰੀਕਾ ਵਿਚ ਸਭ ਤੋਂ ਘੱਟ ਉਮਰ ਦਾ ਗ੍ਰੈਜੂਏਟ ਹੈ। ਬੀਤੇ ਸਾਲ ਅਬ੍ਰਾਹਮ ਅਮਰੀਕਾ ਵਿਚ ਸਭ ਤੋਂ ਘੱਟ ਉਮਰ ਦਾ ਹਾਈ ਸਕੂਲ ਗ੍ਰੈਜੂਏਟ ਵੀ ਬਣ ਚੁੱਕਾ ਹੈ। ਅਬ੍ਰਾਹਮ ਦੀਆਂ ਉਪਲੱਬਧੀਆਂ ਨੂੰ ਦੇਖਦੇ ਹੋਏ ਸਭ ਤੋਂ ਘੱਟ ਉਮਰ ਓਬਾਮਾ ਨੇ ਉਸ ਨੂੰ ਵਧਾਈ ਪੱਤਰ ਵੀ ਭੇਜਿਆ ਸੀ। ਚਾਰ ਸਾਲ ਦੀ ਉਮਰ ਤੋਂ ਹੀ ਉਹ ਮਸ਼ਹੂਰ ਆਈਕਿਊ ਸੋਸਾਇਟੀ ਮੈਨਸਾ ਦਾ ਮੈਂਬਰ ਹੈ। ਅਬ੍ਰਾਹਮ ਦਾ ਕਹਿਣਾ ਹੈ ਕਿ ਕਾਲਜ ਵਿਚ ਗ੍ਰੈਜੂਏਟ ਦੀ ਡਿਗਰੀ ਲੈਣਾ ਉਸ ਲਈ ਕੋਈ ਖਾਸ ਅਹਿਮੀਅਤ ਨਹੀਂ ਰੱਖਦਾ ਪਰ ਉਸ ਦੀ ਮਾਤਾ ਨੂੰ ਉਸ 'ਤੇ ਮਾਣ ਹੈ।
ਅਬ੍ਰਾਹਮ ਨੇ ਦੱਸਿਆ ਕਿ ਉਹ ਡਾਕਟਰ, ਮੈਡੀਕਲ ਰਿਸਰਚਰ ਅਤੇ ਅਮਰੀਕਾ ਦਾ ਰਾਸ਼ਟਰਪਤੀ ਬਣਨਾ ਚਾਹੁੰਦਾ ਹੈ। ਉਹ ਜ਼ਿਦੰਗੀ 'ਚ ਹਮੇਸ਼ਾ ਸਿੱਖਦੇ ਰਹਿਣਾ ਚਾਹੁੰਦਾ ਹੈ।
ਬਲੋਚਿਸਤਾਨ 'ਚ ਫੌਜੀ ਮੁਹਿੰਮ 'ਚ 29 ਅੱਤਵਾਦੀ ਢੇਰ
NEXT STORY