ਮੁੰਬਈ- ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੇ ਛੋਟੇ ਬੇਟੇ ਅਬਰਾਮ ਖਾਨ ਅੱਜ 2 ਸਾਲ ਦੇ ਹੋ ਗਏ ਹਨ। ਅਬਰਾਮ ਦਾ ਜਨਮ 27 ਮਈ 2013 ਨੂੰ ਹੋਇਆ ਸੀ। ਉਹ ਆਪਣੇ ਜਨਮ ਤੋਂ ਹੀ ਸੁਰਖੀਆਂ ਵਿਚ ਰਿਹਾ ਹੈ। ਆਪਣੇ ਕਿਊਟ ਲੁਕਸ ਤੇ ਪਿਆਰੀਆਂ ਹਰਕਤਾਂ ਕਾਰਨ ਅਬਰਾਮ ਬਾਲੀਵੁੱਡ ਦਾ ਸਭ ਤੋਂ ਚਰਚਿਤ ਸਟਾਰ ਬੱਚਿਆਂ 'ਚੋਂ ਇਕ ਹੈ। ਅਬਰਾਮ ਸਿਰਫ 2 ਸਾਲ ਦਾ ਹੈ ਪਰ ਉਸ ਦੀ ਫੈਨ ਫਾਲੋਅੰਗ ਕਿਸੇ ਵੱਡੇ ਸਿਤਾਰੇ ਤੋਂ ਘੱਟ ਨਹੀਂ ਹੈ। ਟਵਿਟਰ 'ਤੇ ਵੀ ਅਬਾਰਮ ਦਾ ਜਨਮਦਿਨ ਟਰੈਂਡ ਕਰ ਰਿਹਾ ਹੈ।
#HBDSRKsPrinceAbRam ਟਵਿਟਰ 'ਤੇ ਦੂਜੇ ਨੰਬਰ 'ਤੇ ਟਰੈਂਡ ਕਰ ਰਿਹਾ ਹੈ। ਕਦੇ ਏਅਰਪੋਰਟ ਤਾਂ ਕਦੇ ਮਾਲ, ਕਦੇ ਕ੍ਰਿਕਟ ਦੇ ਮੈਦਾਨ ਤਾਂ ਕਦੇ ਗੋਆ 'ਚ ਸ਼ਾਹਰੁਖ ਨਾਲ ਖੇਡਦੇ ਨਜ਼ਰ ਆਏ ਅਬਰਾਮ ਨੇ ਆਪਣੇ ਹਰ ਅੰਦਾਜ਼ ਨਾਲ ਸਾਰਿਆਂ ਨੂੰ ਦੀਵਾਨਾ ਬਣਾਇਆ ਹੈ। ਹੁਣ ਕੀ ਕਰੀਏ ਅਬਰਾਮ ਹੈ ਹੀ ਇੰਨਾ ਕਿਊਟ। ਸ਼ਾਹਰੁਖ ਨੇ ਪਿਛਲੇ ਸਾਲ ਈਦ 'ਤੇ ਅਬਰਾਮ ਦੀ ਪਹਿਲੀ ਤਸਵੀਰ ਫੈਨਜ਼ ਨਾਲ ਟਵਿਟਰ 'ਤੇ ਸ਼ੇਅਕ ਕੀਤੀ ਸੀ। ਇਸ ਫੋਟੋ 'ਚ ਸ਼ਾਹਰੁਖ ਆਪਣੇ ਬੇਟੇ ਨੂੰ ਪਿਆਰ ਕਰਦੇ ਨਜ਼ਰ ਆਏ ਸਨ। ਇੰਨਾ ਹੀ ਨਹੀਂ ਅਬਰਾਮ ਆਪਣੇ ਪਿਤਾ ਸ਼ਾਹਰੁਖ ਖਾਨ ਦੀ ਫਿਲਮ ਹੈਪੀ ਨਿਊ ਈਅਰ 'ਚ ਵੀ ਨਜ਼ਰ ਆ ਚੁੱਕਾ ਹੈ। ਫਿਲਮ 'ਚ ਉਸ ਦੀ ਖਾਸ ਐਂਟਰੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਸਾਡੇ ਵਲੋਂ ਛੋਟੇ ਅਬਰਾਮ ਨੂੰ 'ਹੈਪੀ ਬਰਥਡੇ'।
ਹੁਣ ਬਾਲੀਵੁੱਡ ਦੀ ਕਿਊਟ ਅਭਿਨੇਤਰੀ ਆਲੀਆ ਵੀ ਹੋਈ ਕੰਗਨਾ ਦੀ ਮੁਰੀਦ (ਦੇਖੋ ਤਸਵੀਰਾਂ)
NEXT STORY