ਨਵੀਂ ਦਿੱਲੀ- ਸ਼ੁੱਕਵਾਰ ਨੂੰ ਰਿਲੀਜ਼ ਹੋ ਰਹੀ ਫਿਲਮ 'ਚੋਰਬਾਜ਼ਾਰੀ' ਦੇ ਲੇਖਕ-ਐਕਟਰ ਅੰਕਿਤ ਨਾਰਾਇਣ ਦੀ ਮੰਨੀਏ ਤਾਂ ਲੰਮੇ ਸਮੇਂ ਤੋਂ ਕਪਿਲ ਦੇ ਕਾਮੇਡੀ ਨਾਈਟਸ ਸ਼ੋਅ 'ਚ ਭੂਆ ਦੇ ਰੂਪ 'ਚ ਹਿੱਟ ਉਪਾਸਨਾ ਸਿੰਘ ਦਾ ਇਹ ਆਇਡੀਆ ਚੋਰੀ ਦਾ ਹੈ। ਨਾਰਾਇਣ ਮੁਤਾਬਕ ਉਪਾਸਨਾ ਜਿਸ ਰੋਲ ਨੂੰ ਕਪਿਲ ਦੇ ਸ਼ੋਅ 'ਚ ਕਰਕੇ ਪ੍ਰਸਿੱਧ ਹੋਈ ਹੈ। ਉਹ ਅਸਲ 'ਚ ਇਸ ਫਿਲਮ ਲਈ ਲਿਖਿਆ ਗਿਆ ਸੀ। ਫਰਕ ਇਹ ਹੈ ਕਿ ਫਿਲਮ 'ਚ ਉਪਾਸਨਾ ਨੂੰ ਭੂਆ ਦੀ ਬਜਾਏ ਹੀਰੋ ਦੀ ਮਾਂ ਬਣਾਇਆ ਗਿਆ ਸੀ। ਨਾਰਾਇਣ ਮੁਤਾਬਕ ਉਪਾਸਨਾ ਦੇ ਹਾਵ-ਭਾਵ, ਟੁੱਟੀ-ਭੱਜੀ ਅੰਗਰੇਜ਼ੀ ਤੇ ਹਮੇਸ਼ਾ ਅਜੀਬ ਹਰਕਤਾਂ ਕਰਨਾ ਫਿਲਮ ਦੇ ਉਨ੍ਹਾਂ ਦੇ ਕਿਰਦਾਰ 'ਚ ਸੀ। ਸਭ ਕੁਝ ਠੀਕ ਚੱਲ ਰਿਹਾ ਸੀ ਪਰ ਉਦੋਂ ਫਿਲਮ ਦੀ ਸ਼ੂਟਿੰਗ ਕੁਝ ਦਿਨਾਂ ਲਈ ਅੱਗੇ ਵੱਧ ਗਈ।
ਇਸ ਵਿਚਾਲੇ ਉਪਾਸਨਾ ਕਪਿਲ ਦੇ ਸ਼ੋਅ 'ਚ ਕੰਮ ਕਰਨ ਲੱਗੀ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਦੇਖਿਆ ਕਿ ਜਿਹੜਾ ਕਿਰਦਾਰ ਉਨ੍ਹਾਂ ਨੇ ਉਪਾਸਨਾ ਲਈ ਬਣਾਇਆ ਸੀ, ਉਹ ਕਪਿਲ ਦੇ ਸ਼ੋਅ 'ਚ ਉਂਝ ਹੀ ਭਣ ਕੇ ਆ ਰਹੀ ਹੈ। ਹਾਲਾਂਕਿ ਇਹ ਗੱਲ ਅਲੱਗ ਹੈ ਕਿ ਉਪਾਸਨਾ ਨੇ ਸ਼ੋਅ 'ਚ ਕੰਮ ਕਰਦਿਆਂ ਫਿਲਮ ਨਹੀਂ ਛੱਡੀ ਤੇ ਹੀਰੋ ਦੀ ਮਾਂ ਦੇ ਰੂਪ 'ਚ ਦਿਖੇਗੀ ਪਰ ਉਨ੍ਹਾਂ ਨੇ ਇਕ ਫਿਲਮ ਦਾ ਕਿਰਦਾਰ ਕਾਮੇਡੀ ਸ਼ੋਅ 'ਚ ਪਾ ਕੇ ਨੈਤਿਕ ਰੂਪ ਨਾਲ ਗਲਤ ਕੰਮ ਕੀਤਾ ਹੈ। ਨਾਰਾਇਣ ਦਾ ਕਹਿਣਾ ਹੈ ਕਿ ਕਪਿਲ ਦੇ ਸ਼ੋਅ ਦੇ ਬਾਅਦ ਉਨ੍ਹਾਂ ਨੂੰ ਉਪਾਸਨਾ ਦੇ ਫਿਲਮ ਦੇ ਕਿਰਦਾਰ 'ਚ ਕਈ ਬਦਲਾਅ ਕਰਨੇ ਪਏ, ਜਿਸ ਨਾਲ ਵੱਡੇ ਪਰਦੇ 'ਤੇ ਛੋਟੇ ਪਰਦੇ ਦੀ ਨਕਲ ਨਾ ਦਿਖਾਈ ਜਾਵੇ।
ਕਾਮਸੂਤਰ ਡਾਇਰੈਕਟਰ ਦੀਆਂ ਦੋ ਫਿਲਮਾਂ ਨੇ ਕਾਂਸ 'ਚ ਮਚਾਈ ਧੂਮ (ਦੇਖੋ ਤਸਵੀਰਾਂ)
NEXT STORY