ਮੁੰਬਈ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣਾਵਤ ਅਤੇ ਅਭਿਨੇਤਾ ਆਰ. ਮਾਧਵਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਤਨੁ ਵੈਡਸ ਮਨੁ ਰਿਟਰਨਸ' ਕਾਫੀ ਚਰਚਾ ਬਟੋਰ ਰਹੀ ਹੈ। ਇਸ ਫਿਲਮ ਨੇ ਪਹਿਲੇ ਦਿਨ 9 ਕਰੋੜ ਦਾ ਚੰਗਾ ਬਿਜ਼ਨੈੱਸ ਕੀਤਾ। ਫਿਲਮ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆਈ ਅਤੇ ਇਸ ਦਾ ਹਫਤੇ ਦਾ ਵਪਾਰ 72 ਕਰੋੜ ਰੁਪਏ ਹੋਇਆ। ਫਿਲਮ ਦੀ ਸਫਲਤਾ ਦਾ ਸਭ ਤੋਂ ਸੁੱਖ ਵਾਲਾ ਪਹਿਲੂ ਇਹ ਰਿਹਾ ਕਿ ਸੋਮਵਾਰ ਤੋਂ ਵੀਰਵਾਰ ਤੱਕ ਵਪਾਰ 'ਚ ਕੋਈ ਗਿਰਾਵਟ ਨਹੀਂ ਆਈ ਕਿਉਂਕਿ ਪਰਿਵਾਰਕ ਦਰਸ਼ਕਾਂ ਨੇ ਫਿਲਮ ਦੀ ਖੂਬ ਸ਼ਲਾਘਾ ਕੀਤੀ ਹੈ। ਹਫਤੇ ਦੇ ਕੰਮ ਦੇ ਦਿਨਾਂ 'ਚ ਵੀ ਇਸ ਫਿਲਮ ਨੇ ਵਧੀਆ ਵਪਾਰ ਕੀਤਾ। ਫਿਲਮ 2 ਹਫਤਿਆਂ 'ਚ ਹੀ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਜਾਵੇਗੀ ਅਤੇ ਅੰਦਾਜ਼ਾ ਹੈ ਕਿ ਸਿਰਫ ਭਾਰਤ 'ਚ ਇਸ ਦਾ ਲਾਈਫਟਾਈਮ ਵਪਾਰ 120 ਕਰੋੜ ਹੋਵੇਗਾ।
ਸਕੂਲ ਦੇ ਦਿਨਾਂ 'ਚ ਕੁਝ ਅਜਿਹੇ ਦਿਖਦੇ ਸਨ ਤੁਹਾਡੇ ਪਸੰਦੀਦਾ ਸਿਤਾਰੇ (ਦੇਖੋ ਤਸਵੀਰਾਂ)
NEXT STORY