ਜਲੰਧਰ- ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਯਾਨੀ ਸ਼ੁੱਕਰਵਾਰ ਨੂੰ ਪਾਲੀਵੁੱਡ ਗਾਇਕ ਅਤੇ ਅਭਿਨੇਤਾ ਹਰਭਜਨ ਮਾਨ ਦੀ ਫਿਲਮ 'ਗੱਦਾਰ ਦਿ ਟ੍ਰੇਟਰ' ਰਿਲੀਜ਼ ਹੋ ਗਈ ਹੈ। ਇਸ ਫਿਲਮ ਦੇ ਡਾਇਰੈਕਟਰ ਅਮਿਤੋਜ ਮਾਨ ਹਨ। ਇਸ ਫਿਲਮ ਨੂੰ ਮਿਊਜ਼ਿਕ ਸਾਗਾ ਵਲੋਂ ਦਿੱਤਾ ਗਿਆ ਹੈ। ਫਿਲਮ 'ਚ ਹਰਫਨ ਮੋਲਾ ਹਰਭਜਨ ਮਾਨ ਅਤੇ ਹਰਪਨੀਤ ਕੌਰ ਮੁੱਖ ਕਿਰਦਾਰਾਂ 'ਚ ਨਜ਼ਰ ਆ ਰਹੇ ਹਨ। ਇਸ ਫਿਲਮ ਨੇ ਪੰਜਾਬੀ ਸਿਨੇਮਾ ਦਾ ਦਾਇਰਾ ਹੋਰ ਵੀ ਵੱਡਾ ਕਰ ਦਿੱਤਾ ਹੈ। ਇਹ ਫਿਲਮ ਬਹੁਤ ਹੀ ਵੱਡੇ ਪੈਮਾਨੇ 'ਤ ਰਿਲੀਜ਼ ਹੋਈ ਹੈ। ਉੱਚ ਪੱਧਰ ਦੀ ਇਹ ਫਿਲਮ 10 ਅਜਿਹੇ ਮੁਲਕਾਂ 'ਚ ਵੀ ਰਿਲੀਜ਼ ਕੀਤੀ ਗਈ ਹੈ, ਜਿੱਥੇ ਅੱਜ ਤੱਕ ਕਦੇ ਪੰਜਾਬੀ ਫਿਲਮਾਂ ਲੱਗੀਆਂ ਹੀ ਨਹੀਂ। ਜਿਵੇਂ ਕਿ ਸਪੇਨ, ਸਿੰਗਾਪੁਰ, ਹੌਗਕੌਂਗ ਮਲੇਸ਼ੀਆ ਆਦਿ। ਫਿਲਮ ਦੀ ਕਹਾਣੀ ਨੂੰ ਆਖੀਰ ਤੱਕ ਬੜੀ ਬਖੂਬੀ ਨਾਲ ਬੰਨ੍ਹਿਆ ਗਿਆ ਹੈ, ਜਿਸ ਕਾਰਨ ਦਰਸ਼ਕਾਂ ਦਾ ਰੁਝਾਣ ਪੂਰੀ ਫਿਲਮ 'ਚ ਬੰਨਿਆ ਰਹਿੰਦਾ ਹੈ। ਨਵੀਂ ਲੁੱਕ 'ਚ ਨਜ਼ਰ ਆ ਰਹੇ ਹਰਭਜਨ ਮਾਨ ਨੇ ਆਪਣੇ ਕਿਰਦਾਰ ਨੂੰ ਲੈ ਕੇ ਜੋ ਮਿਹਨਤ ਕੀਤੀ ਹੈ ਉਹ ਪਰਦੇ 'ਤੇ ਸਾਫ ਨਜ਼ਰ ਆਈ ਹੈ ਅਤੇ ਬਖੂਬੀ ਰੰਗ ਲਿਆਈ ਹੈ।
ਫਿਲਮ 'ਚ ਹਰਭਜਨ ਮਾਨ ਜਯ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ ਜੋ ਕਿ ਕੈਨੇਡਾ ਦਾ ਬਹੁਤ ਵੱਡਾ ਬਿਜ਼ਨੈੱਸਮੈਨ ਹੈ, ਜਿਸ ਦੇ ਵਿਅਕਤੀਤੱਤ 'ਚ ਬਹੁਤ ਹੀ ਡੂੰਘਾਈ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੇ ਰਿਸਕ ਲੈਣ ਤੋਂ ਕਤਰਾਉਂਦਾ ਨਹੀਂ ਹੈ। ਦਰਸ਼ਕਾਂ ਨੇ ਵੀ ਹਰਭਜਨ ਮਾਨ ਦੀ ਅਦਾਕਾਰੀ ਦੀ ਖੁਲ੍ਹ ਕੇ ਸ਼ਲਾਘਾ ਕੀਤੀ ਹੈ। ਫਿਲਮ ਦਾ ਨਿਰਦੇਸ਼ਨ ਅਤੇ ਫਿਲਮਾਂਕਨ ਤਕਨੀਕੀ ਪਖੋਂ ਬੇਹੱਦ ਮਜਬੂਤ ਵੀ ਹੈ ਅਤੇ ਦੇਖਣ 'ਚ ਦਿਲਚਸਪ ਵੀ ਹੈ। ਇਸ ਫਿਲਮ 'ਚ ਹਰ ਕਿਰਦਾਰ ਦੀ ਇਕ ਅਹਿਮ ਭੂਮਿਕਾ ਹੈ, ਜਿਸ ਨੂੰ ਉਨ੍ਹਾਂ ਨੇ ਬਖੂਬੀ ਨਿਭਾਇਆ ਹੈ। ਇਸ ਫਿਲਮ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲਿਆ ਹੈ।
ਰਾਖੀ ਨੇ ਸ਼ੂਟ ਕੀਤਾ ਬਿਕਨੀ ਵੀਡੀਓ, ਸੰਨੀ ਲਿਓਨ ਨੂੰ ਸੁਣਾਈਆਂ ਖਰੀਆਂ-ਖਰੀਆਂ (ਦੇਖੋ ਤਸਵੀਰਾਂ)
NEXT STORY