ਮੁੰਬਈ- ਬਾਲੀਵੁੱਡ 'ਚ ਹੀ-ਮੈਨ ਦੇ ਤੌਰ 'ਤੇ ਪ੍ਰਸਿੱਧੀ ਹਾਸਲ ਕਰਨ ਵਾਲੇ ਧਰਮਿੰਦਰ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਪੰਜਾਬ 'ਚ ਜੰਮੇ ਧਰਿਮੰਦਰ ਆਪਣੇ ਦੌਰ 'ਚ ਹੀ-ਮੈਨ ਦੇ ਨਾਂ ਨਾਲ ਮਸ਼ਹੂਰ ਹੋਏ ਹਨ। ਧਰਮਿੰਦਰ ਜਿਵੇਂ ਆਪਣੀਆਂ ਫਿਲਮਾਂ 'ਚ ਮਸਤ-ਮੌਲਾ ਦਿਖਦੇ ਹਨ, ਅਸਲ ਜ਼ਿੰਦਗੀ 'ਚ ਵੀ ਉਹ ਇਸ ਤਰ੍ਹਾਂ ਦੇ ਹੀ ਇਨਸਾਨ ਹਨ। ਧਰਮਿੰਦਰ ਦੀਆਂ 2 ਪਤਨੀਆਂ ਹਨ ਅਤੇ ਦੋਹਾਂ ਪਤਨੀਆਂ 'ਚੋਂ ਉਨ੍ਹਾਂ ਦੇ 6 ਬੱਚੇ ਹਨ। ਧਰਮਿੰਦਰ ਦੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਹਨ ਪਰ ਉਨ੍ਹਾਂ ਦੀ ਪਹਿਲੀ ਪਤਨੀ ਅਤੇ 3 ਬੇਟੀਆਂ ਕਦੇ ਵੀ ਫਿਲਮਾਂ 'ਚ ਨਜ਼ਰ ਨਹੀਂ ਆਈਆਂ ਹਨ। ਧਰਮਿੰਦਰ ਬਾਲੀਵੁੱਡ ਦੇ ਪਹਿਲੇ ਸਟਾਰ ਹਨ, ਜਿਨਾਂ ਦੇ ਦੋ ਵੱਖ-ਵੱਖ ਪਰਿਵਾਰ ਹਨ। ਅੱਜ ਵੀ ਜਦੋਂ ਧਰਮਿੰਦਰ ਦੀ ਪਤਨੀ ਦਾ ਨਾਂ ਆਉਂਦਾ ਹੈ ਤਾਂ ਸਾਰੇ ਹੇਮਾ ਬਾਰੇ ਹੀ ਸੋਚਦੇ ਹਨ। ਤੁਹਾਨੂੰ ਦੱਸ ਦਈਏ ਹੇਮਾ ਨਾਲ ਵਿਆਹ ਕਰਨ ਤੋਂ ਪਹਿਲਾਂ ਉਹ ਪ੍ਰਕਾਸ਼ ਕੌਰ ਨਾਲ ਵਿਆਹ ਕਰ ਚੁੱਕੇ ਸਨ।
ਪਹਿਲੀ ਪਤਨੀ 'ਚੋਂ ਧਰਮਿੰਦਰ ਦੇ ਚਾਰ ਬੱਚੇ ਹੋਏ, ਜਿਨਾਂ ਦੇ ਨਾਂ ਸੰਨੀ ਦਿਓਲ, ਬੌਬੀ ਦਿਓਲ, ਵਿਜੇਤਾ ਅਤੇ ਅਜੇਤਾ ਹਨ। ਤੁਹਾਨੂੰ ਦੱਸ ਦਈਏ ਧਰਮਿੰਦਰ ਨੇ ਜਦੋਂ ਹੇਮਾ ਨਾਲ ਵਿਆਹ ਕੀਤਾ ਸੀ ਤਾਂ ਉਹ ਉਸ ਸਮੇਂ ਹਿੰਦੀ ਫਿਲਮਾਂ ਦੀ ਨੰਬਰ ਵਨ ਹੀਰੋਇਨ ਬਣ ਚੁੱਕੀ ਸੀ। ਧਰਮਿੰਦਰ ਅਤੇ ਹੇਮਾ ਵਿਆਹ ਤੋਂ ਪਹਿਲਾਂ ਵੀ ਇਕੱਠੇ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਧਰਮਿੰਦਰ ਨੇ ਹੇਮਾ ਨਾਲ ਧਰਮ ਬਦਲ ਕੇ ਵਿਆਹ ਕੀਤਾ। ਇਹ ਉਹ ਦੌਰ ਸੀ ਜਦੋਂ ਧਰਮਿੰਦਰ ਦੀ ਬੇਟੀ ਦਾ ਵੀ ਵਿਆਹ ਹੋ ਚੁੱਕਾ ਸੀ ਅਤੇ ਸੰਨੀ ਅਤੇ ਬੌਬੀ ਦਿਓਲ ਫਿਲਮਾਂ 'ਚ ਆਉਣ ਦੀ ਤਿਆਰੀ ਕਰ ਰਹੇ ਸਨ। ਹੇਮਾ ਮਾਲਿਨੀ ਅਤੇ ਧਰਮਿੰਦਰ ਦੀਆਂ 2 ਬੇਟੀਆਂ ਹਨ, ਜਿਨÎਾਂ ਦੇ ਨਾਂ ਅਹਾਨਾ ਅਤੇ ਈਸ਼ਾ ਦਿਓਲ ਹੈ।
ਕਦੇ ਪਰੇਸ਼ ਰਾਵਲ ਦੀ ਪਤਨੀ ਵੀ 'ਮਿਸ ਇੰਡੀਆ' ਬਣ ਕਰ ਚੁੱਕੀ ਹੈ ਫਿਲਮਾਂ 'ਚ ਕੰਮ (ਦੇਖੋ ਤਸਵੀਰਾਂ)
NEXT STORY