ਮੁੰਬਈ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣਾਵਤ ਅਤੇ ਆਰ. ਮਾਧਵਨ ਅਭਿਨੀਤ ਫਿਲਮ 'ਤਨੁ ਵੈਡਸ ਮਨੁ ਰਿਟਰਨਸ' ਨੇ ਰਿਲੀਜ਼ਿੰਗ ਦੇ ਪਹਿਲੇ ਹਫਤੇ 'ਚ ਹੀ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੀ ਜਾਣਕਾਰੀ ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਟਵਿੱਟਰ 'ਤੇ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, ''ਫਿਲਮ 'ਤਨੁ ਵੈਡਸ ਮਨੁ ਰਿਟਰਨਸ' ਨੇ ਵਿਸ਼ਵਭਰ 'ਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ। ਇਸ ਦੀ ਕੁੱਲ ਕਮਾਈ 101.67 ਰੁਪਏ ਹੈ। ਤੁਹਾਨੂੰ ਦੱਸ ਦਈਏ ਇਹ ਫਿਲਮ ਸਾਲ 2011 'ਚ ਰਿਲੀਜ਼ ਫਿਲਮ 'ਤਨੁ ਵੈਡਸ ਮਨੁ' ਦੀ ਸੀਕੁਅਲ ਹੈ। ਇਹ ਫਿਲਮ ਇਕ ਵਿਆਹੁਤਾ ਜੋੜੇ ਦੀ ਕਹਾਣੀ ਹੈ ਜੋ ਗਾਇਬ ਹੋ ਚੁੱਕੇ ਪਿਆਰ ਨੂੰ ਲੱਭਣ ਦੀ ਕੋਸ਼ਿਸ ਕਰਦੇ ਹਨ। ਫਿਲਮ 'ਚ ਕੰਗਨਾ ਦੋਹਰੇ ਕਿਰਦਾਰ 'ਚ ਹੈ। ਕੰਗਨਾ ਅਤੇ ਆਰ. ਮਾਧਵਨ ਤੋਂ ਇਲਾਵਾ ਜਿੰਮੀ ਸ਼ੇਰਗਿੱਲ ਅਤੇ ਸਵਰਾ ਭਾਸਕਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਖੂਬ ਸ਼ਲਾਘਾ ਮਿਲੀ ਹੈ।
ਸਿਧਾਰਥ ਬਾਰੇ ਇਹ ਕੀ ਬੋਲ ਗਈ ਆਲੀਆ ਦੀ ਮਾਂ ਸੋਨੀ (ਦੇਖੋ ਤਸਵੀਰਾਂ)
NEXT STORY