ਮੁੰਬਈ- ਅੱਜ ਹਿੰਦੀ ਸਿਨੇਮਾ ਦੀ ਮਸ਼ਹੂਰ ਅਭਿਨੇਤਰੀ ਨਰਗਿਸ ਦਾ ਜਨਮਦਿਨ ਹੈ। ਆਵਾਰਾ, ਸ਼੍ਰੀ 420, ਚੋਰੀ ਚੋਰੀ, ਆਹ, ਆਗ ਤੇ ਮਦਰ ਇੰਡੀਆ ਸਣੇ ਕਈ ਅਜਿਹੀਆਂ ਫਿਲਮਾਂ ਹਨ, ਜੋ ਹਮੇਸ਼ਾ ਨਰਗਿਸ ਦੀ ਯਾਦ ਦਿਵਾਉਂਦੀ ਰਹਿਣਗੀਆਂ। ਹਿੰਦੀ ਸਿਨੇਮਾ ਦੇ ਫਲਕ 'ਤੇ ਨਰਗਿਸ ਦੀ ਜੋੜੀ ਸਭ ਤੋਂ ਵੱਧ ਰਾਜ ਕਪੂਰ ਨਾਲ ਚਮਕੀ। 50 ਦੇ ਦਹਾਕੇ ਦੇ ਸਭ ਤੋਂ ਰੋਮਾਂਟਿਕ ਕੱਪਲ ਮੰਨੇ ਜਾਣ ਵਾਲੇ ਰਾਜ ਕਪੂਰ ਤੇ ਨਰਗਿਸ ਲਗਭਗ 9 ਸਾਲਾਂ ਤਕ ਇਕ-ਦੂਜੇ ਨਾਲ ਪਿਆਰ 'ਚ ਰਹੇ। ਨਾਲ ਹੀ ਇਨ੍ਹਾਂ ਨੇ 16 ਫਿਲਮਾਂ ਕੀਤੀਆਂ ਤੇ ਮੁਹੱਬਤ ਦੀਆਂ ਅਮਰ ਕਹਾਣੀਆਂ 'ਚ ਹਮੇਸ਼ਾ ਲਈ ਆਪਣਾ ਨਾਂ ਦਰਜ ਕਰਵਾ ਗਏ।
ਨਰਗਿਸ ਦੇ ਪਰਿਵਾਰ ਨੂੰ ਕਦੇ ਵੀ ਰਾਜ ਕਪੂਰ ਨਾਲ ਉਸ ਦਾ ਰਿਸ਼ਤਾ ਪਸੰਦ ਨਹੀਂ ਸੀ ਪਰ ਨਰਿਗਸ ਤਾਂ ਰਾਜ ਕਪੂਰ ਦੀ ਦੂਜੀ ਪਤਨੀ ਬਣਨ ਲਈ ਤਿਆਰ ਸੀ। ਅੱਗੇ ਜਾ ਕੇ ਨਰਗਿਸ ਨੂੰ ਅਹਿਸਾਸ ਹੋਇਆ ਕਿ ਜਿਸ ਚੀਜ਼ ਪਿੱਛੇ ਉਹ ਭੱਜ ਰਹੀ ਹੈ, ਉਹ ਤਾਂ ਉਸ ਦਾ ਹੈ ਹੀ ਨਹੀਂ। 1956 ਤੋਂ ਬਾਅਧ ਨਰਗਿਸ ਤੇ ਰਾਜ ਕਪੂਰ ਵੱਖ ਹੋ ਗਏ। ਨਰਗਿਸ ਰਾਜ ਕਪੂਰ ਨੂੰ ਛੱਡ ਕੇ ਚਲੀ ਤਾਂ ਗਈ ਪਰ ਉਹ ਉਸ ਦੇ ਗ਼ਮ 'ਚ ਡੁੱਬਣ ਲੱਗੀ। ਕਹਿੰਦੇ ਹਨ ਕਿ ਸਾਲਾਂ ਤਕ ਰਾਜ ਕਪੂਰ ਨਰਗਿਸ ਨੂੰ ਯਾਦ ਕਰਦੇ ਰਹੇ ਤੇ ਉਨ੍ਹਾਂ ਦਾ ਨਾਂ ਲੈਂਦੇ ਰਹੇ।
ਪਤੀ ਨੂੰ ਕੀਤੀ ਅਜਿਹੀ 'ਕਿੱਸ' ਕਿ ਦੇਖ ਤੁਸੀਂ ਵੀ ਸ਼ਰਮ ਨਾਲ ਭਰ ਜਾਓਗੇ (ਦੇਖੋ ਤਸਵੀਰਾਂ)
NEXT STORY