ਮੁੰਬਈ- ਬਾਲੀਵੁੱਡ 'ਚ ਨੂਤਨ ਦਾ ਨਾਂ ਉਨ੍ਹਾਂ ਅਭਿਨੇਤਰੀਆਂ 'ਚ ਸ਼ੁਮਾਰ ਕੀਤਾ ਜਾਂਦਾ ਹੈ, ਜਿਸ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਇਕ ਵੱਖਰੀ ਪਛਾਣ ਬਣਾਈ ਸੀ। ਨੂਤਨ ਦਾ ਜਨਮ 4 ਜੂਨ 1936 ਨੂੰ ਮੁੰਬਈ 'ਚ ਹੋਇਆ। ਅੱਜ ਦੇ ਦੌਰ 'ਚ ਜਿੱਥੇ ਮਿਸ ਇੰਡੀਆ ਦਾ ਖਿਤਾਬ ਜਿੱਤਣ ਵਾਲੀਆਂ ਸੁੰਦਰੀਆਂ ਨੂੰ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਸੌਖੇ ਢੰਗ ਨਾਲ ਮਿਲ ਜਾਂਦਾ ਹੈ ਉਥੇ ਹੀ ਕਿਸੇ ਜ਼ਮਾਨੇ 'ਚ ਨੂਤਨ ਨੂੰ ਫਿਲਮਾਂ 'ਚ ਕੰਮ ਪਾਉਣ ਲਈ ਸੰਘਰਸ਼ ਕਰਨਾ ਪਿਆ ਸੀ। ਨੂਤਨ ਨੂੰ ਅਭਿਨੈ ਦੀ ਪ੍ਰਤਿਭਾ ਵਿਰਾਸਤ 'ਚ ਮਿਲੀ। ਇਨ੍ਹਾਂ ਦੇ ਪਿਤਾ ਫਿਲਮ ਨਿਰਦੇਸ਼ਕ ਸਨ। ਭੈਣ ਤਨੁਜਾ ਬਾਲੀਵੁੱਡ ਅਭਿਨੇਤਰੀ ਹੈ।
ਘਰ 'ਚ ਫਿਲਮੀ ਮਾਹੌਲ ਹੋਣ ਕਾਰਨ ਉਸ ਦਾ ਰੂਝਾਣ ਫਿਲਮਾਂ ਵੱਲ ਹੋ ਗਿਆ ਅਤੇ ਉਹ ਵੀ ਅਭਿਨੇਤਰੀ ਬਣਨ ਦੇ ਸੁਪਨੇ ਦੇਖਣ ਲੱਗੀ। ਨੂਤਨ ਨੇ ਅਖਿਲ ਭਾਰਤੀ ਸੌਂਦਰਿਆ ਮੁਕਾਬਲੇ 'ਚ ਹਿੱਸਾ ਲਿਆ, ਜਿਸ 'ਚ ਉਹ ਪਹਿਲੇ ਨੰਬਰ 'ਤੇ ਚੁਣੀ ਗਈ ਸੀ ਪਰ ਬਾਲੀਵੁੱਡ ਦੇ ਕਿਸੇ ਨਿਰਮਾਤਾ ਦਾ ਧਿਆਨ ਉਸ ਵੱਲ ਨਾ ਗਿਆ। ਨੂਤਨ ਨੂੰ ਸਾਲ 1950 'ਚ ਰਿਲੀਜ਼ ਫਿਲਮ 'ਹਮਾਰੀ ਬੇਟੀ' 'ਚ ਅਭਿਨੈ ਕਰਨ ਦਾ ਮੌਕਾ ਮਿਲਿਆ। ਇਹ ਫਿਲਮ ਉਸ ਦੀ ਮਾਂ ਸ਼ੋਭਨਾ ਸਮਰਥ ਨੇ ਬਣਾਈ ਸੀ। ਨੂਤਨ ਨੇ 'ਸੁਜਾਤਾ', 'ਬੰਦਿਨੀ', 'ਮਿਲਣ', 'ਮੈਂ ਤੁਲਸੀ ਤੇਰੇ ਆਂਗਨ ਕੀ', 'ਸੋਨੇ ਕੀ ਚਿੜੀਆਂ', 'ਸਰਸਵਤੀਚੰਦਰ' ਸਮੇਤ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ। ਫਿਲਮ 'ਸੁਜਾਤਾ' ਲਈ ਉਸ ਨੂੰ ਫਿਲਮਫੇਅਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਸਾਲ 1958 'ਚ ਰਿਲੀਜ਼ ਫਿਲਮ 'ਦਿੱਲੀ ਕਾ ਠਗ' 'ਚ ਨੂਤਨ ਨੇ ਸਵੀਮਿੰਗ ਸੂਟ ਪਹਿਨ ਕੇ ਤਹਿਲਕਾ ਮਚਾ ਦਿੱਤਾ ਸੀ। 80 ਦੇ ਦਹਾਕੇ 'ਚ ਹੀ ਨੂਤਨ ਨੇ ਚਰਿੱਤਰ ਭੂਮਿਕਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਸਨ। ਫਿਲਮਾਂ 'ਚ ਕੰਮ ਕਰਨ ਵਾਲੀ ਨੂਤਨ ਪਹਿਲੀ ਮਿਸ ਇੰਡੀਆ ਸੀ। ਨੂਤਨ ਨੇ 21 ਫਰਵਰੀ ਸਾਲ 1991 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।
ਸੈਕਸ ਰੈਕੇਟ ਤੋਂ ਛੁਡਾਈ ਅਦਾਕਾਰਾ ਕਰ ਚੁੱਕੀ ਹੈ ਸਲਮਾਨ ਨਾਲ ਕੰਮ
NEXT STORY