ਮੁੰਬਈ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣਾਵਤ ਅਤੇ ਅਭਿਨੇਤਾ ਆਰ. ਮਾਧਵਨ ਦੀ ਫਿਲਮ 'ਤਨੁ ਵੈਡਸ ਮਨੁ ਰਿਟਰਨਸ' ਦਾ ਜਲਵਾ ਅਜੇ ਵੀ ਬਾਕਸ ਆਫਿਸ 'ਤੇ ਬਰਕਰਾਰ ਹੈ। ਇਹ ਫਿਲਮ ਅਜੇ ਵੀ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਦੁਨੀਆ ਭਰ 'ਚ 165 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰ ਚੁੱਕੀ ਇਹ ਫਿਲਮ ਤੇਜੀ ਨਾਲ ਅੱਗੇ ਵੱਧ ਰਹੀ ਹੈ। ਇਰੋਜ਼ ਇੰਟਰਨੈਸ਼ਨਲ ਅਤੇ ਕਲਰ ਯੇਲੋ ਪ੍ਰੋਡਕਸ਼ਨਸ ਦੇ ਬੈਨਰ ਹੇਠਾਂ ਬਣੀ ਇਹ ਫਿਲਮ ਸਾਲ 2011 'ਚ ਆਈ 'ਤਨੁ ਵੈਡਸ ਮਨੁ' ਦਾ ਸੀਕੁਅਲ ਹੈ। ਇਕ ਬਿਆਨ 'ਚ ਦੱਸਿਆ ਗਿਆ ਹੈ ਕਿ ਫਿਲਮ ਨੇ ਰਿਲੀਜ਼ਿੰਗ ਤੋਂ ਬਾਅਦ ਹੁਣ ਤੱਕ ਭਾਰਤ 'ਚ 129 ਕਰੋੜ ਅਤੇ ਵਿਦੇਸ਼ਾਂ 'ਚ 36 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਹ ਇਸ ਸਾਲ ਦੀ ਨੈੱਟ ਬਾਕਸ ਆਫਿਸ 'ਤੇ (ਐੱਨ. ਬੀ. ਓ. ਸੀ) 'ਤੇ 100 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ। ਇਸ ਸਫਲਤਾ ਨਾਲ ਖੁਸ਼ ਫਿਲਮ ਦੇ ਨਿਰਦੇਸ਼ਕ ਆਨੰਦ ਐੱਲ. ਰਾਏ ਨੇ ਕਿਹਾ, '' ਇਕ ਫਿਲਮਕਾਰ ਲਈ ਇਸ ਤੋਂ ਵੱਧ ਪ੍ਰੇਰਣਾਦਾਇਕ ਕੁਝ ਵੀ ਨਹੀਂ ਹੋ ਸਕਦਾ। ਮੈਂ ਫਿਲਮ ਨੂੰ ਇੰਨੀ ਗਰਮਜੋਸ਼ੀ ਨਾਲ ਸਵੀਕਾਰ ਕਰਨ ਲਈ ਸਾਰਿਆਂ ਦਾ ਧੰਨਵਾਦ ਕਰਦਾ ਹਾਂ।''
ਇਸ ਅਭਿਨੇਤਰੀ ਨੂੰ ਬੋਲਡ ਤਸਵੀਰਾਂ ਪੋਸਟ ਕਰਨੀਆਂ ਪੈ ਗਈਆਂ ਮਹਿੰਗੀਆਂ
NEXT STORY