ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਜ਼ੋਆ ਅਖਤਰ ਦੀ ਫਿਲਮ 'ਦਿਲ ਧੜਕਨੇ ਦੋ' ਅੱਜ ਯਾਨੀ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਰਣਵੀਰ ਸਿੰਘ, ਪ੍ਰਿਯੰਕਾ ਚੋਪੜਾ, ਅਨਿਲ ਕਪੂਰ, ਸ਼ੈਫਾਲੀ ਸ਼ਾਹ ਆਦਿ ਮੁੱਖ ਕਿਰਦਾਰਾਂ 'ਚ ਦਿਖੇ ਹਨ। ਫਿਲਮ ਦੀ ਕਹਾਣੀ ਮੇਹਰਾ ਪਰਿਵਾਰ ਦੀ ਹੈ, ਜਿਸ 'ਚ ਕਮਲ ਮੇਹਰਾ ਅਤੇ ਉਨ੍ਹਾਂ ਦੀ ਪਤਨੀ ਨੀਲਮ (ਅਨਿਲ ਕਪੂਰ ਤੇ ਸ਼ੈਫਾਲੀ) ਹਨ। ਇਨ੍ਹਾਂ ਦੇ 2 ਬੱਚੇ ਆਇਸ਼ਾ (ਪ੍ਰਿਯੰਕਾ ਚੋਪੜਾ) ਅਤੇ ਕਬੀਰ ਖਾਨ (ਰਣਵੀਰ ਸਿੰਘ) ਦੋ ਬੱਚੇ ਹਨ। ਇਸ ਪਰਿਵਾਰ ਦਾ ਹਰ ਮੈਂਬਰ ਆਪਣੀ ਇਕ ਵੱਖਰੀ ਜ਼ਿੰਦਗੀ ਬਤੀਤ ਕਰ ਰਿਹਾ ਹੁੰਦਾ ਹੈ। ਕਮਲ ਮੇਹਰਾ ਦਾ ਜ਼ਿਆਦ ਸਮਾਂ ਆਪਣੇ ਬਿਜ਼ਨੈੱਸ ਨੂੰ ਅੱਗੇ ਵਧਾਉਣ 'ਚ ਹੀ ਲੱਗ ਜਾਂਦਾ ਹੈ ਅਤੇ ਉਨ੍ਹਾਂ ਦੇ ਕੋਲ ਆਪਣੀ ਪਤਨੀ ਨੀਲਮ ਦੇ ਲਈ ਵੀ ਸਮਾਂ ਨਹੀਂ ਬੱਚਦਾ। ਦੋਹਾਂ ਦਾ ਰਿਸ਼ਤਾ ਦੁਨੀਆ ਨੂੰ ਦਿਖਾਉਣ ਲਈ ਪੂਰਨ ਹੁੰਦਾ ਹੈ ਪਰ ਦੋਹਾਂ 'ਚ ਦੂਰੀਆਂ ਵੀ ਹੁੰਦੀਆਂ ਹਨ। ਆਪਣੇ ਵਿਆਹ ਦੀ ਵਰ੍ਹੇਗੰਢ 'ਤੇ ਮੇਹਰਾ ਪਰਿਵਾਰ ਆਪਣੇ ਅਮੀਰ ਦੋਸਤਾਂ ਨੂੰ ਕਰੂਜ਼ 'ਤੇ ਲੈ ਕੇ ਜਾਂਦਾ ਹੈ ਅਤੇ ਇਥੇ ਹੀ ਕਈ ਦਿਲਚਸਪ ਘਟਨਾਵਾਂ ਵਾਪਰਦੀਆਂ ਹਨ।
ਇਥੇ ਹੀ ਕਬੀਰ ਯਾਨੀ ਰਣਵੀਰ ਦੀ ਮੁਲਾਕਾਤ ਫਰਾਹ ਯਾਨੀ ਅਨੁਸ਼ਕਾ ਸ਼ਰਮਾ ਨਾਲ ਹੁੰਦੀ ਹੈ ਅਤੇ ਦੋਵੇਂ ਇਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਹਨ। ਇਥੇ ਹੀ ਆਇਸ਼ਾ (ਪ੍ਰਿਯੰਕਾ ਚੋਪੜਾ) ਦੀ ਮੁਲਾਕਾਤ ਪੁਰਾਣੇ ਦੋਸਤ ਸੰਨੀ (ਫਰਹਾਨ ਅਖਤਰ) ਨਾਲ ਹੁੰਦੀ ਹੈ ਅਤੇ ਦੋਵੇਂ ਇਕ ਦੂਜੇ ਨੂੰ ਦਿਲ ਦੇ ਬੈਠਦੇ ਹਨ ਪਰ ਆਇਸ਼ਾ ਪਹਿਲਾਂ ਤੋਂ ਹੀ ਮਾਨਵ (ਰਾਹੁਲ ਬੌਸ) ਨਾਲ ਵਿਆਹੀ ਹੁੰਦੀ ਹੈ ਪਰ ਕੀ ਇਨ੍ਹਾਂ ਦੋਹਾਂ ਦਾ ਤਲਾਕ ਹੁੰਦਾ ਹੈ? ਅਤੇ ਕਬੀਰ-ਫਰਾਹ ਦੇ ਪਿਆਰ ਦਾ ਕੀ ਅੰਜਾਮ ਹੁੰਦਾ ਹੈ ਇਹ ਤਾਂ ਤੁਹਾਨੂੰ ਫਿਲਮ ਦੇਖ ਕੇ ਹੀ ਪਤਾ ਲੱਗੇਗਾ। ਜੇਕਰ ਸਿਤਾਰਿਆਂ ਦੀ ਐਕਟਿੰਗ ਦੀ ਗੱਲ ਕੀਤੀ ਜਾਵੇ ਤਾਂ ਹਰ ਕਲਾਕਾਰ ਨੇ ਆਪਣੇ ਕਿਰਦਾਰ ਨੂੰ ਬਖੂਬੀ ਨਿਭਾਇਆ ਹੈ ਪਰ ਅਨਿਲ ਕਪੂਰ ਨੇ ਆਪਣੀ ਅਦਾਕਾਰੀ ਰਾਹੀਂ ਬਾਜ਼ੀ ਮਾਰ ਲਈ ਹੈ ਅਤੇ ਉਹ ਸਭ 'ਤੇ ਭਾਰੀ ਪਏ ਹਨ। ਫਿਲਮ ਦਾ ਸੰਗੀਤ ਵੀ ਵਧੀਆ ਹੈ ਅਤੇ ਫਿਲਮ 'ਚ ਇੰਟਰਟੇਨਮੈਂਟ ਮਾਡਰਨ ਡੋਜ਼ ਵਾਲਾ ਤੜਕਾ ਹੈ ਯਾਨੀ ਪੂਰੀ ਕਾਮੇਡੀ ਫਿਲਮ ਹੈ।
ਤਸਵੀਰਾਂ 'ਚ ਦੇਖੋ ਸਲਮਾਨ ਦਾ ਫਾਰਮ ਹਾਊਸ, ਜੋ ਆਵੇਗਾ ਹੁਣ ਇਸ ਫਿਲਮ 'ਚ ਵੀ ਨਜ਼ਰ (ਦੇਖੋ ਤਸਵੀਰਾਂ)
NEXT STORY