ਮੁੰਬਈ- 'ਕਹੋ ਨਾ ਪਿਆਰ ਹੈ' ਫਿਲਮ ਨਾਲ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਅਮੀਸ਼ਾ ਪਟੇਲ ਦਾ ਅੱਜ ਯਾਨੀ ਮੰਗਲਵਾਰ ਨੂੰ ਜਨਮਦਿਨ ਹੈ। 9 ਜੂਨ 1976 ਨੂੰ ਪੈਦਾ ਹੋਈ ਅਮੀਸ਼ਾ 39 ਸਾਲ ਦੀ ਹੋ ਗਈ ਹੈ। ਅਮੀਸ਼ਾ ਨੇ ਕੈਥੇਡਰਲ ਐਂਡ ਡਾਨ ਕੈਨਨ ਸਕੂਲ ਤੋਂ ਆਪਣੀ ਸ਼ੁਰੂਆਤੀ ਸਿੱਖਿਆ ਹਾਸਲ ਕੀਤੀ। ਇਸ ਤੋਂ ਬਾਅਦ ਉਹ 1992 'ਚ ਟਫਟਸ ਯੂਨੀਵਰਸਿਟੀ 'ਚ ਇਕਨੋਮਿਕਸ ਦੀ ਪੜ੍ਹਾਈ ਲਈ ਮੈਸਾਚੁਸੇਟਸ ਚਲੀ ਗਈ। ਇਥੇ ਉਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਇਕਨੋਮਿਕਸ 'ਚ ਗੋਲਡ ਮੈਡਲ ਹਾਸਲ ਕੀਤਾ। ਉਹ ਬਚਪਨ ਤੋਂ ਪੜ੍ਹਾਈ 'ਚ ਕਾਫੀ ਤੇਜ਼ ਸੀ। ਫਿਲਮ 'ਕਹੋ ਨਾ ਪਿਆਰ' ਵਰਗੀ ਸੁਪਰਹਿੱਟ ਫਿਲਮ ਨਾਲ ਆਪਣਾ ਫਿਲਮੀਂ ਕੈਰੀਅਰ ਸ਼ੁਰੂ ਕਰਨ ਵਾਲੀ ਅਮੀਸ਼ਾ ਪਟੇਲ ਦੇ ਖਾਤੇ 'ਚ ਬਤੌਰ ਸੋਲੋ ਅਦਾਕਾਰਾ ਮੁਸ਼ਕਿਲ ਨਾਲ ਤਿੰਨ ਜਾਂ ਚਾਰ ਫਿਲਮਾਂ ਅਜਿਹੀਆਂ ਹਨ ਜਿਨ੍ਹਾਂ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਉਨ੍ਹੀਂ ਦਿਨੀਂ ਅਮੀਸ਼ਾ ਨੌਜਵਾਨਾਂ ਦੀ ਪਸੰਦ ਸੀ। ਉਸ ਦੇ ਚੁਲਬੁਲੇ ਅੰਦਾਜ਼ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਤੋਂ ਬਾਅਦ ਸਾਲ 2001 'ਚ ਰਿਲੀਜ਼ ਹੋਈ ਫਿਲਮ 'ਗਦਰ: ਏਕ ਪ੍ਰੇਮ ਕਥਾ' ਨੇ ਭਾਰਤੀ ਸਿਨੇਮਾ 'ਚ ਗਦਰ ਮਚਾ ਦਿੱਤਾ। ਹੁਣ ਤੱਕ 30 ਤੋਂ ਜ਼ਿਆਦਾ ਫਿਲਮਾਂ 'ਚ ਅਭਿਨੈ ਕਰ ਚੁੱਕੀ ਅਮੀਸ਼ਾ ਆਪਣੀ ਪਛਾਣ ਬਰਾਬਰ ਅਭਿਨੇਤਰੀਆਂ ਦੇ ਮੁਕਾਬਲੇ ਨਹੀਂ ਬਣਾ ਸਕੀ। ਅਮੀਸ਼ਾ ਨੇ ਆਪਣੇ ਕੈਰੀਅਰ 'ਚ ਅਦਾਕਾਰ ਰਿਤਿਕ ਰੌਸ਼ਨ, ਸੰਨੀ ਦਿਓਲ, ਆਮਿਰ ਖਾਨ, ਸੈਫ ਅਲੀ ਖਾਨ, ਅਨਿਲ ਕਪੂਰ, ਸੰਜੇ ਦੱਤ ਅਤੇ ਅਕਸ਼ੈ ਕੁਮਾਰ ਵਰਗੇ ਸਿਤਾਰਿਆਂ ਦੇ ਨਾਲ ਕੰਮ ਕੀਤਾ ਹੈ ਪਰ ਇਸ ਦਾ ਫਾਇਦਾ ਅਮੀਸ਼ਾ ਦੇ ਕੈਰੀਅਰ 'ਚ ਬਹੁਤ ਜ਼ਿਆਦਾ ਨਹੀਂ ਹੋਇਆ। ਰਿਤਿਕ ਅਤੇ ਸੰਨੀ ਨੂੰ ਜੇਕਰ ਛੱਡ ਦਈਏ ਤਾਂ ਸਿਤਾਰਿਆਂ ਦੇ ਨਾਲ ਅਮੀਸ਼ਾ ਦੀਆਂ ਤਮਾਮ ਫਿਲਮਾਂ ਬਾਕਸ ਆਫਿਸ 'ਤੇ ਕੁਝ ਖਾਸ ਅਸਰ ਨਹੀਂ ਦਿਖਾ ਪਾਈਆਂ।
'ਦਿਲ ਧੜਕਨੇ ਦੋ' ਨੇ ਵੀਕੈਂਡ ਦੌਰਾਨ ਕੀਤੀ ਜ਼ਬਰਦਸਤ ਕਮਾਈ
NEXT STORY