ਜੇਕਰ ਤੁਸੀਂ ਦੇਰ ਰਾਤ ਤੱਕ ਜਾਗਦੇ ਹੋ ਤਾਂ ਇਸ ਦੌਰਾਨ ਖਾਣੇ ਤੋਂ ਦੂਰੀ ਰੱਖਣ ਨਾਲ ਤੁਹਾਡੀ ਨੀਂਦ ਦੀ ਕਮੀ ਨਾਲ ਪੈਣ ਵਾਲੇ ਬੁਰੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਕ ਨਵੀਂ ਖੋਜ ਤੋਂ ਇਹ ਗੱਲ ਸਾਹਮਣੇ ਆਈ ਹੈ। ਰਾਤ ਨੂੰ ਖਾਣ ਨਾਲ ਤੁਹਾਡੀ ਇਕਾਗਰਤਾ 'ਤੇ ਵੀ ਸਾਕਾਰਾਤਮਕ ਅਸਰ ਪੈਂਦਾ ਹੈ। ਪੈਨਸਿਲਵੇਨੀਆ ਯੂਨੀਵਰਸਿਟੀ ਦੇ ਸੀਨੀਅਰ ਲੇਖਕ ਡੇਵਿਡ ਡਿੰਗੇਜ਼ ਅਨੁਸਾਰ ਰਾਤ ਸਮੇਂ ਜਾਗਣ ਵਾਲੇ ਬਾਲਗ ਲੱਗਭਗ 500 ਕੈਲੋਰੀ ਦੀ ਖਪਤ ਕਰਦੇ ਹਨ।
ਉਨ੍ਹਾਂ ਅਨੁਸਾਰ, ''ਸਾਨੂੰ ਖੋਜ ਤੋਂ ਪਤਾ ਲੱਗੈ ਕਿ ਦੇਰ ਰਾਤ ਤੱਕ ਜਾਗਣ ਦੇ ਬਾਵਜੂਦ ਖਾਣ ਤੋਂ ਬਚਣ ਵਾਲੇ ਲੋਕ ਕਈ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹਨ, ਜਿਨ੍ਹਾਂ 'ਚ ਤਣਾਅ ਪਹਿਲੇ ਨੰਬਰ 'ਤੇ ਹੈ।'' ਖੋਜਕਾਰਾਂ ਨੇ ਆਪਣੇ ਅਧਿਐਨ ਦੌਰਾਨ 21 ਤੋਂ 5 0 ਸਾਲ ਤੱਕ ਦੇ 44 ਵਿਅਕਤੀਆਂ ਨੂੰ ਸ਼ਾਮਲ ਕੀਤਾ। ਉਨ੍ਹਾਂ ਨੂੰ ਦਿਨ 'ਚ ਬਹੁਤ ਸਾਰਾ ਖਾਣਾ ਅਤੇ ਪਾਣੀ ਦਿੱਤਾ ਗਿਆ। ਨਾਲ ਹੀ ਇਸ ਦੌਰਾਨ ਉਨ੍ਹਾਂ ਨੂੰ ਤਿੰਨ ਰਾਤਾਂ 'ਚ ਸਿਰਫ ਚਾਰ ਘੰਟੇ ਹੀ ਸੌਣ ਲਈ ਦਿੱਤੇ ਗਏ।
ਚੌਥੀ ਰਾਤ ਨੂੰ 20 ਵਿਅਕਤੀਆਂ ਨੂੰ ਖਾਣਾ ਅਤੇ ਪਾਣੀ ਜਾਰੀ ਰੱਖਿਆ ਗਿਆ, ਜਦਕਿ ਬਾਕੀਆਂ ਨੂੰ ਰਾਤ 10 ਵਜੇ ਤੋਂ ਬਾਅਦ ਸਿਰਫ ਪਾਣੀ ਪੀਣ ਅਤੇ ਸਵੇਰੇ ਚਾਰ ਵਜੇ ਤੱਕ ਹੀ ਸੌਣ ਦੀ ਇਜਾਜ਼ਤ ਦਿੱਤੀ ਗਈ। ਇਸ ਦੌਰਾਨ ਸਾਹਮਣੇ ਆਇਆ ਕਿ ਦੇਰ ਰਾਤ ਤੱਕ ਭੁੱਖੇ ਰਹਿਣ ਵਾਲੇ ਵਿਅਕਤੀ ਵਧੇਰੇ ਸਿਹਤਮੰਦ ਅਤੇ ਤਰੋਤਾਜ਼ਾ ਨਜ਼ਰ ਆਏ। ਉਥੇ ਹੀ ਦੇਰ ਰਾਤ ਤੱਕ ਖਾਣ ਵਾਲੇ ਵਿਅਕਤੀ ਸੁਸਤ ਸਨ ਅਤੇ ਉਨ੍ਹਾਂ ਦੀ ਇਕਾਗਰਤਾ 'ਤੇ ਵੀ ਬੁਰਾ ਅਸਰ ਪਿਆ।
ਹਲਕੇ ਤੌਰ 'ਤੇ ਨਾ ਲਓ ਜਨਨ ਅੰਗ ਦੀ ਖਾਰਸ਼
NEXT STORY