ਨਵੀਂ ਦਿੱਲੀ- ਪੈਰਿਸ ਹਿਲਟਨ ਇਕ ਵਾਰ ਫਿਰ ਚਰਚਾ 'ਚ ਹੈ। ਉਸ ਨੂੰ ਇਕ ਨਵਾਂ ਬੁਆਏਫਰੈਂਡ ਮਿਲ ਗਿਆ ਹੈ, ਜਿਹੜਾ ਕਿ ਕਰੋੜਾਂ ਦਾ ਮਾਲਕ ਹੈ। ਜੀ ਹਾਂ ਦੋਵਾਂ ਦੀ ਕਿੱਸ ਕਰਦਿਆਂ ਦੀ ਇਕ ਤਸਵੀਰ ਵੀ ਵਾਇਰਲ ਹੋਈ ਹੈ। ਪੈਰਿਸ ਹਿਲਟਨ ਨੂੰ ਇਸ ਵਾਰ ਜਿਸ ਨਾਲ ਪਿਆਰ ਹੋਇਆ ਹੈ, ਉਹ ਕਰੋੜਪਤੀ ਬਿਜ਼ਨੈੱਸਮੈਨ ਥਾਮਸ ਗ੍ਰੌਸ ਹੈ। ਪੈਰਿਸ ਹਿਲਟਨ ਆਪਣੇ ਇਸ ਨਵੇਂ ਕਰੋੜਪਤੀ ਬੁਆਏਫਰੈਂਡ ਨਾਲ ਹਾਲ ਹੀ 'ਚ ਫਰਾਂਸ 'ਚ ਆਯੋਜਿਤ ਕਾਨਸ ਫਿਲਮ ਫੈਸਟੀਵਲ ਦੌਰਾਨ ਮਿਲੀ ਸੀ। ਇਕ ਰਿਪੋਰਟ ਮੁਤਾਬਕ 34 ਸਾਲ ਦੀ ਪੈਰਿਸ ਹਿਲਟਨ ਇਕ ਤਸਵੀਰ 'ਚ ਥਾਮਸ ਗ੍ਰੌਸ ਨੂੰ ਸਪੇਨ ਦੇ ਤੱਟ 'ਤੇ ਸ਼ਿਪ 'ਚ ਕਿੱਸ ਕਰਦੀ ਨਜ਼ਰ ਆ ਰਹੀ ਹੈ।
ਪਤਾ ਲੱਗਾ ਹੈ ਕਿ 39 ਸਾਲਾ ਥਾਮਸ ਦੀ ਸਾਲਾਨਾ ਕਮਾਈ 12.5 ਕਰੋੜ ਪਾਊਂਡ ਹੈ, ਜਿਹੜੀ ਪੈਰਿਸ ਹਿਲਟਨ ਦੀ ਸਾਲਾਨਾ ਕਮਾਈ ਤੋਂ ਲਗਭਗ ਦੋਗੁਣੀ ਹੈ। ਇਸ ਤੋਂ ਪਹਿਲਾਂ ਪੈਰਿਸ ਹਿਲਟਨ ਦੀ ਮੈਨ ਆਫ ਸਟੀਲ ਦੇ ਹੈਨਰੀ ਕੇਵਿਲ ਨਾਲ ਰੋਮਾਂਸ ਦੀਆਂ ਅਟਕਲਾਂ ਸਨ। ਦੋਵਾਂ ਨੂੰ ਜਨਵਰੀ 'ਚ ਗੋਲਡਨ ਗਲੋਬਸ ਦੀ ਪਾਰਟੀ 'ਚ ਇਕੱਠੇ ਸ਼ਿਰਕਤ ਕਰਦਿਆਂ ਦੇਖਿਆ ਗਿਆ ਸੀ। ਉਂਝ ਹਮੇਸ਼ਾ ਆਪਣੇ ਰੋਮਾਂਸ ਦੀਆਂ ਖਬਰਾਂ ਨੂੰ ਲੈ ਕੇ ਚਰਚਾਵਾਂ 'ਚ ਬਣੀ ਰਹਿਣ ਵਾਲੀ ਪੈਰਿਸ ਹਿਲਟਨ ਦੀ ਸਤਾਵ੍ਰੋਸ ਨਿਆਰਕੋਸ, ਡੌਗ ਰੀਨਹਾਈਰਟ, ਸਾਈ ਵੈਟਸ ਤੇ ਰਾਕਰ ਬੈਂਜੀ ਮੈਡੇਨ ਨਾਲ ਵੀ ਰੋਮਾਂਸ ਦੀਆਂ ਚਰਚਾਵਾਂ ਰਹੀਆਂ ਹਨ ਪਰ ਇਸ ਵਾਰ ਉਸ ਨੇ ਸੱਚਮੁੱਚ ਬਾਜ਼ੀ ਮਾਰ ਲਈ ਹੈ। ਆਖਿਰਕਾਰ ਕਰੋੜਪਤੀ ਬੁਆਏਫਰੈਂਡ ਜੋ ਮਿਲ ਗਿਆ ਹੈ।
ਧਰਮਪ੍ਰੀਤ ਦੀ ਪੋਸਟਮਾਰਟਮ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
NEXT STORY