ਮੁੰਬਈ- ਬਾਲੀਵੁੱਡ ਅਭਿਨੇਤਰੀ ਅੰਮ੍ਰਿਤਾ ਰਾਓ ਦਾ ਜਨਮ 17 ਜੂਨ 1981 ਨੂੰ ਮੁੰਬਈ 'ਚ ਹੋਇਆ। ਮਾਡਲਿੰਗ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅੰਮ੍ਰਿਤਾ ਨੇ ਕਈ ਐਡਸ ਵਿਚ ਵੀ ਕੰਮ ਕੀਤਾ ਹੈ। ਉਸ ਨੇ 2002 'ਚ ਫਿਲਮ ਅਬ ਕੇ ਬਰਸ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਪਰ ਇਹ ਫਿਲਮ ਚੱਲ ਨਹੀਂ ਸਕੀ। ਇਸ ਤੋਂ ਬਾਅਦ ਫਿਲਮ ਇਸ਼ਕ-ਵਿਸ਼ਕ ਨੇ ਅੰਮ੍ਰਿਤਾ ਨੂੰ ਪਛਾਣ ਦਿਵਾਈ।
ਉਸ ਨੇ ਫਿਲਮ ਦਿ ਲੈਜੇਂਡ ਆਫ ਭਗਤ ਸਿੰਘ, ਦੀਵਾਰ, ਮੈਂ ਹੂੰ ਨਾ, ਮਸਤੀ, ਸ਼ਿਖਰ, ਵਿਵਾਹ, ਪਿਆਰੇ ਮੋਹਨ, ਵੈਲਕਮ ਟੂ ਸੱਜਨਪੁਰ, ਲਾਈਫ ਪਾਰਟਨਰ, ਵਾਹ ਲਾਈਫ ਹੋ ਤੋ ਐਸੀ ਸਣੇ ਕਈ ਫਿਲਮਾਂ 'ਚ ਕੰਮ ਕੀਤਾ। ਦੱਸਣਯੋਗ ਹੈ ਕਿ ਅੰਮ੍ਰਿਤਾ ਲੰਮੇ ਸਮੇਂ ਤੋਂ ਫਿਲਮਾਂ ਤੋਂ ਗਾਇਬ ਹੈ।
ਹਵਾ ਦਾ ਨੀਂ ਕਸੂਰ, ਇਹ ਕਸੂਰ ਤੇਰੀ ਡਰੈੱਸ ਦਾ (ਦੇਖੋ ਤਸਵੀਰਾਂ)
NEXT STORY