ਮੁੰਬਈ- ਅਦਾਕਾਰਾ ਕਾਜਲ ਅਗਰਵਾਲ ਇਕ ਭਾਰਤੀ ਫਿਲਮ ਅਭਿਨੇਤਰੀ ਹੈ। 19 ਜੂਨ 1985 ਨੂੰ ਪੈਦਾ ਹੋਈ ਅਦਾਕਾਰਾ ਅੱਜ ਯਾਨੀ ਸ਼ੁੱਕਰਵਾਰ ਨੂੰ ਆਪਣਾ ਜਨਮ ਦਿਨ ਮਨਾ ਰਹੀ ਹੈ। ਉਹ ਜ਼ਿਆਦਾਤਰ ਤੇਲਗੂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਕਾਜਲ ਸਾਊਥ ਦੀ ਇਕੋ ਇਕ ਮਸ਼ਹੂਰ ਅਦਾਕਾਰਾ ਹੈ। ਕਾਜਲ ਨੇ ਤਾਮਿਲ ਇੰਡਸਟਰੀ ਨੂੰ ਬਹੁਤ ਹੀ ਮਸ਼ਹੂਰ ਫਿਲਮਾਂ ਦਿੱਤੀਆਂ ਹਨ। ਉਸ ਨੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਫਿਲਮਾਂ 'ਚ ਕੰਮ ਕੀਤਾ ਹੈ। ਉਸ ਨੇ 2004 'ਚ 'ਕਿਊਂ ਹੋ ਗਿਆ ਨਾ' ਫਿਲਮ 'ਚ ਦੀਆ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ। ਬਾਲੀਵੁੱਡ ਦੀ ਮਸ਼ਹੂਰ ਫਿਲਮ 'ਸਿੰਘਮ' 'ਚ ਅਦਾਕਾਰ ਅਜੇ ਦੇਵਗਨ ਦੇ ਨਾਲ ਕਾਜਲ ਨੇ ਮੁੱਖ ਅਭਿਨੇਤਰੀ ਦਾ ਕਿਰਦਾਰ ਨਿਭਾਇਆ ਸੀ। 'ਸਿੰਘਮ' ਫਿਲਮ 'ਚ ਕਾਜਲ ਨੇ ਕਾਵਿਆ ਭੌਂਸਲੇ ਨਾਂ ਦੀ ਲੜਕੀ ਦ ਕਿਰਦਾਰ ਨਿਭਾਇਆ ਸੀ। 2013 'ਚ ਆਈ ਮਸ਼ਹੂਰ ਫਿਲਮ 'ਸਪੈਸ਼ਲ 26' 'ਚ ਕਾਜਲ ਨੇ ਪ੍ਰਿਆ ਦਾ ਕਿਰਦਾਰ ਨਿਭਾਇਆ ਸੀ।
ਸਟਾਰ ਬੱਚਿਆਂ ਦੀ ਲਿਸਟ 'ਚ ਨਵਾਂ ਚਿਹਰਾ ਆਇਆ ਸਾਹਮਣੇ (ਦੇਖੋ ਤਸਵੀਰਾਂ)
NEXT STORY