ਮੁੰਬਈ- ਬਾਲੀਵੁੱਡ 'ਚ ਆਪਣੇ ਵਧੀਆ ਅਭਿਨੈ ਲਈ ਮਸ਼ਹੂਰ ਕੰਗਨਾ ਰਣਾਓਤ ਦਾ ਕਹਿਣਾ ਹੈ ਕਿ ਫਿਲਮ ਇੰਡਸਟਰੀ 'ਚ ਉਸ ਨਾਲ ਸੌਤੇਲਾ ਵਿਵਹਾਰ ਕੀਤਾ ਜਾਂਦਾ ਰਿਹਾ ਹੈ। ਕੰਗਨਾ ਨੇ ਬਾਲੀਵੁੱਡ 'ਚ ਆਪਣਾ ਇਕ ਵੱਖਰਾ ਮੁਕਾਮ ਬਣਾ ਲਿਆ ਹੈ। ਕੰਗਨਾ ਦੀਆਂ ਪਿਛਲੀਆਂ ਦੋ ਫਿਲਮਾਂ 'ਕੁਈਨ' ਅਤੇ 'ਤਨੁ ਵੈਡਸ ਮਨੁ ਰਿਟਰਨਜ਼' ਨੇ ਬਾਕਸ ਆਫਿਸ 'ਤੇ ਸ਼ਾਨਦਾਰ ਬਿਜ਼ਨੈੱਸ ਕੀਤਾ ਹੈ। ਚਰਚਾ ਹੈ ਕਿ ਕੰਗਨਾ ਦੇ ਸਮਕਾਲੀਨ ਅਭਿਨੇਤਰੀਆਂ ਦੇ ਨਾਲ ਰਿਸ਼ਤੇ ਚੰਗੇ ਨਹੀਂ ਹਨ। ਕੰਗਨਾ ਨੇ ਕਿਹਾ ਹੈ ਕਿ ਉਸ ਦੇ ਨਾਲ ਇੰਡਸਟਰੀ 'ਚ ਸੌਤੇਲਾ ਵਿਵਹਾਰ ਕੀਤਾ ਜਾਂਦਾ ਰਿਹਾ ਹੈ। ਚਰਚਾ ਹੈ ਕਿ ਕੰਗਨਾ ਰਣਾਓਤ ਅਤੇ ਦੀਪਿਕਾ ਪਾਦੁਕੋਣ ਦੇ ਵਿਚਕਾਰ ਕੋਲਡ ਵਾਰ ਚੱਲ ਰਿਹਾ ਹੈ। ਕੰਗਨਾ ਨੇ ਕਿਹਾ ਹੈ ਮੈਨੂੰ ਨਹੀਂ ਲੱਗਦਾ ਹੈ ਕਿ ਮੈਂ ਜਿੰਨੀਆਂ ਵੀ ਗਰੇਡ ਫਿਲਮਾਂ ਕੀਤੀਆਂ ਹਨ, ਓਨੀਆਂ ਕਿਸੇ ਦੂਜੀਆਂ ਏ-ਲਿਸਟਰ ਅਭਿਨੇਤਰੀਆਂ ਨੇ ਨਹੀਂ ਦਿੱਤੀਆਂ ਹੋਣਗੀਆਂ। ਮੈਂ ਅਜੇ ਤੱਕ ਜਿੰਨੀਆਂ ਫਿਲਮਾਂ ਕੀਤੀਆਂ ਹਨ ਉਨ੍ਹਾਂ 'ਚੋਂ 50 ਫੀਸਦੀ ਬੀ ਗ੍ਰੇਡ ਦੀਆਂ ਫਿਲਮਾਂ ਹਨ। ਕੰਗਨਾ ਨੇ ਕਿਹਾ ਹੈ ਕਿ ਜਦ ਬਾਕੀ ਲੋਕਾਂ ਨੇ ਮੇਰੇ ਨਾਲ ਸੌਤੇਲਾ ਵਿਵਹਾਰ ਕੀਤਾ ਤਾਂ ਅਦਾਕਾਰ ਅਮਿਤਾਭ ਬੱਚਨ ਅਤੇ ਆਮਿਰ ਖਾਨ ਵਰਗੇ ਸਿਤਾਰਿਆਂ ਨੇ ਮੇਰੀ ਹਮੇਸ਼ਾ ਸਪੋਰਟ ਕੀਤੀ। ਮੈਨੂੰ ਲੱਗਦਾ ਹੈ ਕਿ ਮੇਰੇ ਨਾਲ ਅਜਿਹਾ ਵਿਵਹਾਰ ਇਸ ਲਈ ਹੁੰਦਾ ਹੈ ਕਿਉਂਕਿ ਮੈਂ ਜ਼ਿਆਦਾ ਸੋਸ਼ਲ ਨਹੀਂ ਹਾਂ।
ਇਨ੍ਹਾਂ ਅਭਿਨੇਤਰੀਆਂ ਦੀ ਹੌਟਨੈੱਸ ਦਾ ਰਾਜ ਹੈ ਯੋਗਾ (ਦੇਖੋ ਤਸਵੀਰਾਂ)
NEXT STORY