ਮੁੰਬਈ- ਡਾਂਸ ਕਲਾ ਨੂੰ ਉਸ ਦਾ ਉਚਿਤ ਸਨਮਾਨ ਦਿਵਾਉਣ ਵਾਲਾ ਭਾਰਤੀ ਟੀਵੀ ਦਾ ਸਭ ਤੋਂ ਪਹਿਲਾਂ ਮੰਚ ਜੀ ਟੀਵੀ ਦਾ 'ਡਾਂਸ ਇੰਡੀਆ ਡਾਂਸ' ਆਪਣਾ ਨਵਾਂ ਸੀਜ਼ਨ ਲੈ ਕੇ ਵਾਪਸ ਆਇਆ ਹੈ। ਡਾਂਸ ਨੂੰ ਲੈ ਕੇ ਦੇਸ਼ ਦੇ ਲੋਕਾਂ ਦਾ ਨਜ਼ਰੀਆ ਬਦਲਦੇ ਹੋਏ ਡੀਆਈਡੀ ਨੇ ਦੇਸ਼ ਦੇ ਲੱਖਾਂ ਲੋਕਾਂ ਨੂੰ ਇਕ ਉਮੀਦ ਦਿੱਤੀ ਹੈ। ਇਸ ਦੇ ਨਾਲ ਪਹਿਲੀ ਵਾਰ ਪੂਰਾ ਦੇਸ਼ ਡਾਂਸ, ਕੋਰੀਓਗ੍ਰਾਫਰ ਅਤੇ ਇਸ ਨਾਲ ਜੁੜੇ ਖੇਤਰਾਂ 'ਚ ਕੈਰੀਅਰ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਲੱਗਿਆ ਹੈ। ਹਰ ਸਫਲ ਸੀਜ਼ਨ ਦੇ ਨਾਲ ਡੀਆਈਡੀ ਨਵੇਂ ਮਾਪਦੰਡ ਸਥਾਪਿਤ ਕਰਦਾ ਚਲਾ ਗਿਆ ਅਤੇ ਡਾਂਸ ਦੇ ਪਿਛਲੇ ਸੀਜ਼ਨ ਨਾਲ ਬਿਹਤਰ ਉਤਸ਼ਾਹਿਤਾਂ ਸਾਬਤ ਕਰੇਗਾ ਅਤੇ ਦੂਜੇ ਪ੍ਰਤੀਯੋਗੀ ਨੂੰ ਇਸ ਸੈਸ਼ਨ ਨੂੰ ਪਾਰ ਕਰਨ ਦੀ ਚੁਣੌਤੀ ਦਿੰਦੇ ਹੋਏ ਕਹੇਗਾ। ਭਾਰਤ ਦੇ ਸਭ ਤੋਂ ਟੈਲੇਂਟਡ ਡਾਂਸਰ ਲੱਭਣ ਲਈ ਇਸ ਸਾਲ ਦੀ ਸ਼ੁਰੂਆਤ 'ਚ ਦੇਸ਼ ਦੇ 17 ਸ਼ਹਿਰਾਂ 'ਚ ਡੀਆਈਡੀ ਸੀਜ਼ਨ 5 ਦੇ ਅੋਡੀਸ਼ਨ ਲਏ ਗਏ। ਸਕ੍ਰੀਨਿੰਗ ਦੀ ਅਨੇਕ ਪ੍ਰਤੀਕਿਰਿਆ ਤੋਂ ਲੰਘਣ ਤੋਂ ਬਾਅਦ ਸਭ ਤੋਂ ਯੋਗ ਉਮੀਦਵਾਰਾਂ ਨੂੰ ਚੁਣਿਆ ਗਿਆ। ਇਸ ਦੌਰਾਨ ਗਰੈਂਡ ਮਾਸਟਰ ਮਿਥੁਨ ਨੇ ਕਿਹਾ ਹੈ ਕਿ ਉਹ ਕਦੇ ਵਿਆਹਾਂ 'ਚ ਨੱਚਿਆ ਕਰਦੇ ਸਨ ਰੋਟੀ ਲਈ ਅਤੇ ਹੁਣ ਕੀ ਕਰ ਰਹੇ ਹਨ। ਇਨ੍ਹਾਂ ਪ੍ਰਤੀਭਾਗੀਆਂ ਦਾ ਹੁਨਰ ਸੰਵਾਰਣ ਲਈ ਡੀਆਈਡੀ ਸੀਜ਼ਨ 5 'ਚ ਮਾਸਟਰਸ ਦੀ ਨਵੀਂ ਤਿਕੜੀ ਸ਼ਾਮਲ ਹੈ। ਇਸ ਪੈਨਲ 'ਚ ਚਾਰਮਿੰਗ ਮੁਦਸਸਰ ਖਾਨ ਸ਼ਾਮਲ ਹੈ। ਮਸ਼ਹੂਰ ਕੋਰੀਓਗ੍ਰਾਫਰ ਜੋੜੀ ਉਮਾ ਗੋਤੀ ਦੀ ਗੌਤੀ ਸਿਦਿੱਕੀ ਇਸ ਸ਼ੋਅ ਦੀ ਦੂਜੀ ਜੱਜ ਹੈ। ਸੀਜ਼ਨ ਦੇ ਤੀਜੇ ਜੱਜ ਦੇ ਰੂਪ 'ਚ ਸ਼ਾਮਲ ਪੁਨੀਤ ਜੇ ਪਾਠਕ ਲਈ ਜ਼ਿੰਦਗੀ ਇਕ ਖਾਸ ਮੁਕਾਮ 'ਤੇ ਪਹੁੰਚ ਗਈ ਹੈ। ਇਹ ਤਿੰਨੇ ਜੱਜ ਪ੍ਰਤੀਯੋਗਿਤਾ ਦੇ ਇਕ-ਇਕ ਗਰੁੱਪ ਦਾ ਮਾਰਗਦਰਸ਼ਨ ਕਰਨਗੇ ਅਤੇ ਸਖਤ ਟ੍ਰੇਨਿੰਗ, ਵਰਕਸ਼ਾਪ ਅਤੇ ਕੋਰੀਓਗ੍ਰਾਫਰ ਦੇ ਮਾਧਿਅਮ ਨਾਲ ਉਨ੍ਹਾਂ ਦੀ ਪ੍ਰਤਿਭਾ ਨਿਖਾਰਨਗੇ। ਅਦਾਕਾਰ ਮਿਥੁਨ ਚੱਕਰਵਰਤੀ ਗਰੈਂਡ ਮਾਰਟਰ ਦੇ ਰੂਪ 'ਚ ਪ੍ਰਤੀਯੋਗੀਤਾ ਦਾ ਹੌਂਸਲਾ ਵਧਾਉਣਗੇ। ਆਕਰਸ਼ਕ ਜੈ ਭਾਨੁਸ਼ਾਲੀ ਇਸ ਸ਼ੋਅ 'ਚ ਹੋਸਟ ਬਣ ਦੇ ਵਾਪਸ ਆ ਰਹੇ ਹਨ। 15 ਹਫਤਿਆਂ ਦੇ ਇਸ ਸੀਜ਼ਨ 'ਚ ਜੱਜਾਂ ਦੇ ਸਕੋਰਕਾਰਡ ਦੇ ਆਧਾਰ 'ਤੇ ਹਰ ਹਫਤੇ ਏਲੀਮਿਨੇਸ਼ਨ ਹੋਣਗੇ, ਜਿਸ 'ਚ ਟੋਪ 10 ਪ੍ਰਤੀਭਾਗੀ ਚੁਣੇ ਜਾਣਗੇ। ਇਸ ਤੋਂ ਬਾਅਦ ਜਨਤਾ ਇਸ ਗੱਲ ਦਾ ਫੈਸਲਾ ਕਰੇਗੀ ਕਿ ਉਨ੍ਹਾਂ ਦੇ ਪ੍ਰਿਯ ਪ੍ਰਤੀਭਾਗੀਆਂ 'ਚ ਕੌਣ ਜੇਤੂ ਬਣੇਗਾ।
ਅਭਿਨੇਤਰੀ ਦੇ ਬਾਥਰੂਮ 'ਚੋਂ ਮਿਲੀਆਂ ਸੋਨੇ ਦੀਆਂ ਟੂਟੀਆਂ!
NEXT STORY