ਜਲੰਧਰ- ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਸਰਦਾਰ ਜੀ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ, ਨੀਰੂ ਬਾਜਵਾ ਤੇ ਮੈਂਡੀ ਤੱਖੜ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਫਿਲਮ ਨੇ ਪੰਜਾਬ ਵਿਚ ਹੁਣ ਤਕ ਦੀ ਰਿਕਾਰਡਤੋੜ ਓਪਨਿੰਗ ਕੀਤੀ ਹੈ। ਸਿਰਫ ਪੰਜਾਬੀ ਹੀ ਨਹੀਂ, ਦਿਲਜੀਤ ਦੀ ਇਸ ਫਿਲਮ ਨੇ ਹਿੰਦੀ ਫਿਲਮਾਂ ਦੇ ਵੀ ਪੰਜਾਬ ਵਿਚ ਓਪਨਿੰਗ ਦੇ ਰਿਕਾਰਡ ਤੋੜ ਦਿੱਤੇ ਹਨ। ਫਿਲਮ ਦਾ ਨਿਰਦੇਸ਼ਨ ਰੋਹਿਤ ਜੁਗਰਾਜ ਨੇ ਕੀਤਾ ਹੈ। ਇਹ ਫਿਲਮ ਵ੍ਹਾਈਟ ਹਿੱਲ ਪ੍ਰੋਡਕਸ਼ਨ ਵਲੋਂ ਬਣਾਈ ਗਈ ਹੈ। ਇਹ ਫਿਲਮ ਭੂਤ-ਪਰੇਤਾਂ ਦੇ ਵਿਸ਼ੇ 'ਤੇ ਆਧਾਰਿਤ ਹੈ, ਜਿਸ ਨੂੰ ਬੇਹੱਦ ਕਾਮੇਡੀ ਢੰਗ ਨਾਲ ਪਰਦੇ 'ਤੇ ਦਿਖਾਇਆ ਗਿਆ ਹੈ।
ਫਿਲਮ ਦਾ ਨਿਰਦੇਸ਼ਨ ਵੀ ਕਾਫੀ ਸ਼ਾਨਦਾਰ ਹੈ। ਫਿਲਮ ਦੇ ਡਾਇਲਾਗਸ ਛੋਟੇ ਨੇ ਪਰ ਬੇਹੱਦ ਮਸਾਲੇਦਾਰ ਹਨ, ਜਿਹੜੀ ਪੂਰੀ ਫਿਲਮ ਦੌਰਾਨ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਦੇ ਹਨ। ਅਦਾਕਾਰੀ ਪੱਖੋਂ ਹਰ ਕਲਾਕਾਰ ਨੇ ਬੇਹੱਦ ਸ਼ਾਨਦਾਰ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਬਾਕਸ ਆਫਿਸ 'ਤੇ ਪੰਜਾਬੀ ਫਿਲਮ ਦੀ ਕਮਾਈ ਦੇ ਹੁਣ ਤਕ ਦੇ ਸਾਰੇ ਰਿਕਾਰਡ ਵੀ ਜ਼ਰੂਰ ਤੋੜ ਦੇਵੇਗੀ।
ਆਮਿਰ ਨਹੀਂ ਬਣਾਉਣਗੇ ਰੈਸਲਿੰਗ ਟੀਮ, ਪਰ ਸੁਪੋਰਟ ਜ਼ਰੂਰ ਕਰਨਗੇ
NEXT STORY