ਜਲੰਧਰ- ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਸਰਦਾਰ ਜੀ' ਨੇ ਪਹਿਲੇ ਦਿਨ ਤੋਂ ਹੀ ਧਮਾਲ ਮਚਾ ਦਿੱਤਾ ਹੈ। ਪਹਿਲੇ ਦਿਨ ਇਸ ਫਿਲਮ ਨੇ 2.50 ਕਰੋੜ ਦੀ ਕਮਾਈ ਭਾਰਤ ਵਿਚ ਕੀਤੀ। ਇਹ ਹੁਣ ਤਕ ਕਿਸੇ ਪੰਜਾਬੀ ਫਿਲਮ ਵਲੋਂ ਪਹਿਲੇ ਦਿਨ ਕੀਤੀ ਸਭ ਤੋਂ ਵੱਧ ਕਮਾਈ ਹੈ। ਇਹੀ ਨਹੀਂ ਇਸ ਫਿਲਮ ਨੇ ਰਿਲੀਜ਼ ਦੇ ਦੂਜੇ ਦਿਨ ਭਾਵ ਸ਼ਨੀਵਾਰ ਨੂੰ ਪਹਿਲੇ ਦਿਨ ਦੀ ਕਮਾਈ ਦਾ ਵੀ ਰਿਕਾਰਡ ਤੋੜ ਦਿੱਤਾ।
ਦੂਜੇ ਦਿਨ ਭਾਰਤ ਵਿਚ ਸਰਦਾਰ ਜੀ ਨੇ ਕੁਲ 2.75 ਕਰੋੜ ਰੁਪਏ ਦੀ ਕਮਾਈ ਕੀਤੀ। ਹਾਲਾਂਕਿ ਪਹਿਲੇ ਦਿਨ ਦੀ ਕਮਾਈ ਸਭ ਤੋਂ ਵੱਧ ਮੰਨੀ ਜਾਂਦੀ ਹੈ ਤੇ ਦੂਜੇ ਦਿਨ ਜ਼ਿਆਦਾਤਰ ਫਿਲਮਾਂ ਦੀ ਕਮਾਈ ਘੇੱਟ ਜਾਂਦੀ ਹੈ ਪਰ ਸਰਦਾਰ ਜੀ ਦੇ ਕੇਸ ਵਿਚ ਉਲਟ ਹੋ ਰਿਹਾ ਹੈ। ਫਿਲਮ ਨੇ ਦੂਜੇ ਦਿਨ ਪਹਿਲੇ ਦਿਨ ਨਾਲੋਂ ਵੱਧ ਕਮਾਈ ਕੀਤੀ ਤੇ ਲੱਗਦਾ ਹੈ ਕਿ ਵਿਕੈਂਡ ਭਾਵ ਐਤਵਾਰ ਦਾ ਦਿਨ ਫਿਲਮ ਲਈ ਹੋਰ ਵੀ ਸ਼ਾਨਦਾਰ ਹੋਣ ਵਾਲਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਪੰਜਾਬੀ ਫਿਲਮ ਇੰਡਸਟਰੀ ਵਿਚ ਇਤਿਹਾਸਕ ਕਮਾਈ ਕਰੇਗੀ।
ਸਾਨੂੰ ਨਿਰਮਾਤਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ : ਸੁਨੀਲ ਸ਼ੈਟੀ
NEXT STORY