ਮੁੰਬਈ- ਅਭਿਨੇਤਰੀ ਲੀਜ਼ਾ ਰੇ ਫਿਲਮ 'ਇਸ਼ਕ ਫਾਰਐਵਰ' 'ਚ ਇਕ ਖੁਫੀਆ ਏਜੰਟ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫਿਲਮ 'ਚ ਲੀਜ਼ਾ ਖਤਰਨਾਕ ਸਟੰਟਸ ਕਰਦੀ ਨਜ਼ਰ ਆਵੇਗੀ, ਜਿਸ ਲਈ ਉਹ ਕਾਫੀ ਮਿਹਨਤ ਵੀ ਕਰ ਰਹੀ ਹੈ। ਲੀਜ਼ਾ ਨੇ ਗ੍ਰੈਂਡਮਾਸਟਰ ਸ਼ਿਫੂਜੀ ਤੋਂ ਲਗਭਗ ਇਕ ਮਹੀਨੇ ਤਕ ਸਖਤ ਟ੍ਰੇਨਿੰਗ ਲਈ ਹੈ। ਲੀਜ਼ਾ ਇਹ ਯਕੀਨੀ ਕਰਨਾ ਚਾਹੁੰਦੀ ਹੈ ਕਿ ਉਸ ਦੀ ਇਹ ਵਾਪਸੀ ਫੈਨਜ਼ ਲਈ ਕਿਸੇ ਤੋਹਫੇ ਤੋਂ ਘੱਟ ਨਾ ਹੋਵੇ।
ਲੀਜ਼ਾ ਨੇ ਜਾਰੀ ਬਿਆਨ ਵਿਚ ਕਿਹਾ ਕਿ ਉਹ ਪਰਦੇ 'ਤੇ ਇਕ ਸਸ਼ਕਤ ਤੇ ਐਕਸ਼ਨ 'ਤੇ ਆਧਾਰਿਤ ਕਿਰਦਾਰ ਨਿਭਾਅ ਕੇ ਬਹੁਤ ਉਤਸ਼ਾਹਿਤ ਹੈ। ਮਾਸਟਰ ਸ਼ਿਫੂਜੀ ਤੋਂ ਟ੍ਰੇਨਿੰਗ ਸਿਰਫ ਸਰੀਰਕ ਨਹੀਂ, ਸਗੋਂ ਮਾਨਸਿਕ ਪੱਧਰ 'ਤੇ ਆਤਮ-ਵਿਸ਼ਵਾਸ ਵਧਾਉਣ ਵਾਲੀ ਵੀ ਰਹੀ। ਇਸ ਫਿਲਮ ਦਾ ਨਿਰਮਾਣ ਅਜੇ ਸ਼ਾਹ, ਹੈਰੀ ਗਾਂਧੀ ਤੇ ਸ਼ੱਬੀਰ ਬਾਕਸਵਾਲਾ ਨੇ ਕੀਤਾ ਹੈ, ਜਦਕਿ ਇਸ ਦਾ ਨਿਰਦੇਸ਼ਨ ਸੰਜੇ ਦਾਇਮਾ ਨੇ ਕੀਤਾ ਹੈ। ਇਹ ਫਿਲਮ ਨਵੰਬਰ 'ਚ ਰਿਲੀਜ਼ ਹੋਵੇਗੀ।
ਲੰਡਨ 'ਚ ਬੱਚਿਆਂ ਨਾਲ ਮੌਜ-ਮਸਤੀ ਕਰਦੇ ਦਿਖੇ ਸ਼ਾਹਰੁਖ
NEXT STORY