ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣਾਓਤ ਦਾ ਕਹਿਣਾ ਹੈ ਕਿ ਫਿਲਮ ਇੰਡਸਟਰੀ 'ਚ ਉਸ ਦੇ ਸ਼ੁਰੂਆਤੀ ਦਿਨ ਬਹੁਤ ਮੁਸ਼ਕਿਲ ਨਾਲ ਭਰੇ ਰਹੇ। ਕੰਗਨਾ ਨੇ ਕਿਹਾ ਜਦੋਂ ਮੈਂ ਇੰਡਸਟਰੀ 'ਚ ਕਦਮ ਰੱਖਿਆ ਤਾਂ ਆਪਣੇ ਆਪ ਨੂੰ ਫੱਸਿਆ ਹੋਇਆ ਪਾਇਆ। ਮੈਂ ਹਰ ਫਿਲਮ 'ਚ ਮਰ ਰਹੀ ਸੀ। ਇਸ ਲਈ ਇਸ ਤੋਂ ਬਾਹਰ ਆਉਣਾ ਮੇਰੇ ਲਈ ਆਸਾਨ ਨਹੀਂ ਸੀ। ਸ਼ਾਇਦ ਇਹ ਮੇਰੀ ਕਿਸਮਤ 'ਚ ਸੀ। ਮੈਂ ਇਸ ਇੰਡਸਟਰੀ 'ਚ ਮੁਕਾਮ ਹਾਸਲ ਕਰਨ ਲਈ ਸਖਤ ਮਿਹਨਤ ਕੀਤੀ। ਮੈਨੂੰ ਲੱਗਦਾ ਹੈ ਕਿ ਮੈਂ ਅੱਜ ਜਿਥੇ ਹਾਂ ਉਥੋਂ ਮੈਂ ਕਿਸੇ ਚੀਜ਼ ਤੋਂ ਨਹੀਂ ਡਰਦੀ ਹਾਂ। ਕੰਗਨਾ ਨੇ ਕਿਹਾ ਹੈ ਕਿ ਜਦੋਂ ਮੈਂ ਇਸ ਇੰਡਸਟਰੀ 'ਚ ਆਈ ਸੀ ਤਾਂ ਮੇਰੇ ਕੋਲ ਕੁਝ ਨਹੀਂ ਸੀ ਅਤੇ ਅੱਜ ਮੇਰੇ ਕੋਲ ਜ਼ਬਰਦਸਤ ਵਿਸ਼ਵਾਸ ਹੈ। ਮੈਂ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜਿਉਂਦੀ ਹਾਂ। ਕੰਗਨਾ ਨੇ ਫਿਲਮ 'ਤਨੁ ਵੈਡਸ ਮਨੁ ਰਿਟਰਨਜ਼' ਹਾਲ ਹੀ 'ਚ ਰਿਲੀਜ਼ ਹੋਈ ਸੀ। ਇਹ ਫਿਲਮ ਟਿਕਟ ਖਿੜਕੀ 'ਤੇ ਸਫਲ ਸਾਬਿਤ ਹੋਈ।
ਧੋਨੀ ਦੇ ਹੈਲੀਕਾਪਟਰ ਸ਼ਾਟ ਦੇ ਚੱਕਰ 'ਚ ਟੁੱਟ ਗਈਆਂ ਸੁਸ਼ਾਂਤ ਦੀਆ ਪਸਲੀਆਂ
NEXT STORY