ਜਲੰਧਰ (ਪ੍ਰੀਤ)-ਇਕ ਵਿਆਹੁਤਾ ਔਰਤ ਦੇ ਇਸ਼ਕ 'ਚ ਪਾਗਲ ਹੋਏ ਕਬੱਡੀ ਖਿਡਾਰੀ ਨੇ ਆਪਣੇ ਚੇਲਿਆਂ ਨਾਲ ਮਿਲ ਕੇ ਉਸ ਦੇ ਪਤੀ ਦਾ ਕਤਲ ਕਰ ਦਿੱਤਾ ਅਤੇ ਇਸ ਘਟਨਾ ਨੂੰ ਲੁੱਟ ਦਾ ਨਾਂ ਦੇ ਦਿੱਤਾ। ਫਿਲਹਾਲ 15 ਦਿਨਾਂ ਦੀ ਸਖਤ ਮਿਹਨਤ ਤੋਂ ਬਾਅਦ ਅਖੀਰ ਪੁਲਸ ਨੇ ਮ੍ਰਿਤਕ ਦੀ ਪਤਨੀ, ਕਬੱਡੀ ਖਿਡਾਰੀ ਅਤੇ ਬਾਕੀ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪੱਤੜ ਕਲਾਂ ਦੇ ਕੁਲਦੀਪ ਸਿੰਘ ਦਾ ਕਤਲ ਉਸ ਦੀ ਪਤਨੀ ਨੇ ਹੀ ਆਪਣੇ ਕਬੱਡੀ ਖਿਡਾਰੀ ਆਸ਼ਕ ਦੇ ਨਾਲ ਮਿਲ ਕੇ ਕਰਵਾ ਦਿੱਤਾ। ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਮ੍ਰਿਤਕ ਕੁਲਦੀਪ ਦੀ ਪਤਨੀ ਪਲਵਿੰਦਰ ਕੌਰ ਦੇ ਪਿਛਲੇ ਕਰੀਬ ਇਕ ਸਾਲ ਤੋਂ ਕਬੱਡੀ ਖਿਡਾਰੀ ਗੁਰਦੀਪ ਸੋਨੂੰ ਦੇ ਨਾਲ ਨਾਜਾਇਜ਼ ਸੰਬੰਧ ਸਨ। ਦੋਹਾਂ ਦੇ ਸੰਬੰਧਾਂ ਬਾਰੇ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਪਤਾ ਲੱਗ ਗਿਆ ਸੀ।
ਕੁਲਦੀਪ ਸਿੰਘ ਦੋਹਾਂ ਨੂੰ ਕਈ ਵਾਰ ਮਨ੍ਹਾ ਕਰ ਚੁੱਕਿਆ ਸੀ ਤੇ ਇਸੇ ਕਾਰਨ ਘਰ ਵਿਚ ਕਲੇਸ਼ ਵੀ ਰਹਿੰਦਾ ਸੀ। ਕੁਲਦੀਪ ਦੇ ਵਾਰ-ਵਾਰ ਮਨ੍ਹਾ ਕਰਨ ਦੇ ਬਾਵਜੂਦ ਪਲਵਿੰਦਰ ਤੇ ਗੁਰਦੀਪ ਦੇ ਸੰਬੰਧ ਬਣੇ ਰਹੇ। ਇਸੇ ਦੌਰਾਨ ਦੋਹਾਂ ਨੇ ਕੁਲਦੀਪ ਨੂੰ ਮਾਰਨ ਦੀ ਯੋਜਨਾ ਬਣਾਈ। ਯੋਜਨਾ ਮੁਤਾਬਕ 16 ਜੂਨ ਨੂੰ ਕੁਲਦੀਪ ਸਿੰਘ ਆਪਣੀ ਪਤਨੀ ਪਲਵਿੰਦਰ ਕੌਰ ਤੇ ਬੱਚਿਆਂ ਨਾਲ ਮੋਟਰਸਾਈਕਲ 'ਤੇ ਸਮਾਰੋਹ ਤੋਂ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਪਿੰਡ ਨਾਹਰ ਕਲਾਂ ਦੇ ਨੇੜੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕਿਆ ਤੇ ਕੁਲਦੀਪ ਸਿੰਘ ਨੂੰ ਗੋਲੀ ਮਾਰ ਦਿੱਤੀ।
ਕੁਲਦੀਪ ਦੀ ਪਤਨੀ ਪਲਵਿੰਦਰ ਕੌਰ ਨੇ ਪੁਲਸ ਨੂੰ ਬਿਆਨ ਦਿੱਤੇ ਕਿ ਅਣਪਛਾਤੇ ਲੁਟੇਰਿਆਂ ਨੇ ਉਸਦੇ ਪਤੀ ਕੁਲਦੀਪ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਉਸਦਾ ਬੈਗ ਖੋਹ ਕੇ ਲੈ ਗਏ। ਪੁਲਸ ਅਧਿਕਾਰੀਆਂ ਵਲੋਂ ਜਦੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ ਤਾਂ ਔਰਤ ਵਲੋਂ ਦੱਸੀ ਜਾ ਰਹੀ ਕਹਾਣੀ ਬੋਗਸ ਲੱਗੀ।
ਇਸ ਤੋਂ ਬਾਅਦ ਤਕਨੀਕੀ ਢੰਗ ਨਾਲ ਕੀਤੀ ਜਾਂਚ 'ਚ ਪੁਲਸ ਦੇ ਸਾਹਮਣੇ ਸਾਰੀ ਸੱਚਾਈ ਆ ਗਈ ਅਤੇ ਪੁਲਸ ਨੇ ਮ੍ਰਿਤਕ ਕੁਲਦੀਪ ਸਿੰਘ ਦੀ ਪਤਨੀ ਪਲਵਿੰਦਰ ਕੌਰ, ਉਸਦੇ ਆਸ਼ਕ ਤੇ ਕਬੱਡੀ ਖਿਡਾਰੀ ਗੁਰਦੀਪ ਸਿੰਘ ਸਮੇਤ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਵਾਰਦਾਤ ਵਿਚ ਸ਼ਾਮਲ ਸੁਖਚੈਨ ਸਿੰਘ ਉਰਫ ਗੋਪੀ ਪੁੱਤਰ ਸਤਨਾਮ ਸਿੰਘ ਵਾਸੀ ਲੱਖਣ ਕਲਾਂ ਫਰਾਰ ਹੈ ਅਤੇ ਉਸ ਦੀ ਭਾਲ ਪੁਲਸ ਵਲੋਂ ਕੀਤੀ ਜਾ ਰਹੀ ਹੈ।
ਪੈਸਿਆਂ ਦੀ ਭੁੱਖੀ NRI ਔਰਤ ਦੇ ਘਟੀਆ ਇਰਾਦੇ ਨੇ ਉਡਾ ਦਿੱਤੇ ਪੁਲਸ ਦੇ ਹੋਸ਼
NEXT STORY