ਜਲੰਧਰ- ਪੰਜਾਬੀ ਗਾਣਿਆਂ ਦਾ ਮਸ਼ਹੂਰ ਚਿਹਰਾ ਬਣ ਚੁੱਕੀ ਮਾਡਲ ਸਾਰਾ ਗੁਰਪਾਲ ਨੂੰ ਆਪਣੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ। ਸਾਰਾ ਜਿਹੜੇ ਵੀ ਗੀਤ 'ਚ ਆਉਂਦੀ ਹੈ, ਉਹ ਉਸ ਦੀ ਮੌਜੂਦਗੀ ਨਾਲ ਹੋਰ ਵੀ ਖਾਸ ਬਣ ਜਾਂਦਾ ਹੈ। ਸਾਰਾ ਨੂੰ ਫਿਲਮ ਦੀ ਵੀ ਤਲਾਸ਼ ਹੈ, ਜਿਸ ਵਿਚ ਉਸ ਨੂੰ ਆਪਣੀ ਸੁੰਦਰਤਾ ਦੇ ਨਾਲ-ਨਾਲ ਆਪਣਾ ਟੈਲੇਂਟ ਦਿਖਾਉਣ ਦਾ ਵੀ ਮੌਕਾ ਮਿਲੇ। ਚੰਡੀਗੜ੍ਹ 'ਚ ਸਾਰਾ ਇਕ ਇਵੈਂਟ ਨੂੰ ਜੱਜ ਕਰਨ ਪੁੱਜੀ ਸੀ, ਜਿਥੇ ਉਸ ਨੇ ਦੱਸਿਆ ਕਿ ਉਹ ਬੇਸ਼ੱਕ ਫਿਲਮਾਂ ਵਿਚ ਕੰਮ ਕਰਨਾ ਚਾਹੁੰਦੀ ਹੈ ਪਰ ਸਿਰਫ ਇਕ ਗਲੈਮ ਡੌਲ ਬਣ ਕੇ ਨਹੀਂ।
ਸਾਰਾ ਨੇ ਕਿਹਾ ਕਿ ਸੁੰਦਰਤਾ ਤਾਂ ਹਰ ਕਿਸੇ ਕੋਲ ਹੁੰਦੀ ਹੈ ਪਰ ਉਸ ਨੂੰ ਆਪਣਾ ਟੈਲੇਂਟ ਦਿਖਾਉਣ ਦਾ ਮੌਕਾ ਚਾਹੀਦਾ ਹੈ। ਉਹ ਉਹੀ ਫਿਲਮ ਕਰੇਗੀ, ਜਿਸ 'ਚ ਉਸ ਦਾ ਕਿਰਦਾਰ ਮਜ਼ਬੂਤ ਹੋਵੇ। ਸਾਰਾ ਫਿਲਹਾਲ ਇਕ ਬਾਲੀਵੁੱਡ ਫਿਲਮ ਲਈ ਕੰਮ ਕਰ ਰਹੀ ਹੈ ਤੇ ਪੰਜਾਬੀ ਇੰਡਸਟਰੀ ਵਿਚ ਉਸ ਦੀ ਗੀਤਾਂ ਵਿਚ ਮੌਜੂਦਗੀ ਅੱਗੇ ਵੀ ਹੁੰਦੀ ਰਹੇਗੀ।
'ਬੰਗੀਸਤਾਨ' ਦਾ ਪਹਿਲਾਂ ਗਾਣਾਂ 'ਇਸ਼ਕ ਕਰੇਗੇ' ਹੋਇਆ ਰਿਲੀਜ਼ (ਵੀਡੀਓ)
NEXT STORY