ਨਵੀਂ ਦਿੱਲੀ — ਸਰਕਾਰ ਨੇ ਵਿਆਹ ਤੋਂ ਬਾਅਦ ਆਪਣੀਆਂ ਪਤਨੀਆਂ ਨੂੰ ਦੇਸ਼ 'ਚ ਛੱਡ ਦੇਣ ਵਾਲੇ 33 NRI ਭਾਰਤੀਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਗਏ ਹਨ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਨੂੰ ਦੇਖ ਰਹੀ ਇੰਟੈਗਰੇਟਿਡ ਨੋਡਲ ਏਜੰਸੀ(ਆਈ.ਐੱਨ.ਏ.) NRI ਨਾਲ ਵਿਆਹ ਦੇ ਮਾਮਲੇ 'ਚ ਫਰਾਰ ਚਲ ਰਹੇ ਪਤੀਆਂ ਨੂੰ ਲਗਾਤਾਰ ਲੁਕ ਆਊਟ ਸਰਕੂਲਰ ਜਾਰੀ ਕਰ ਰਹੀ ਹੈ ਅਤੇ ਹੁਣ ਤੱਕ ਅਜਿਹੇ 8 ਸਰਕੂਲਰ ਜਾਰੀ ਕੀਤੇ ਜਾ ਚੁੱਕੇ ਹਨ ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ 33 ਅਜਿਹੇ ਪਾਸਪੋਰਟ ਰੱਦ ਕਰ ਦਿੱਤੇ ਹਨ। ਇਸ ਏਜੰਸੀ ਦੀ ਪ੍ਰਧਾਨਗੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਸਕੱਤਰ ਰਾਕੇਸ਼ ਸ਼੍ਰੀਵਾਸਤਵ ਕਰ ਰਹੇ ਹਨ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਇਹ ਵੀ ਕਿਹਾ ਕਿ NRI ਵਿਆਹ ਦੇ ਹਫਤੇ ਅੰਦਰ ਉਨ੍ਹਾਂ ਰਜਿਸਟਰੇਸ਼ਨ ਕਰਵਾਇਣ ਅਤੇ ਰਜਿਸਟਰੇਸ਼ਨ ਨਾ ਹੋਣ ਦੀ ਸਥਿਤੀ ਵਿਚ ਸਜ਼ਾ ਵਰਗੇ ਪ੍ਰਸਤਾਵਾਂ ਨੂੰ ਕੈਬਨਿਟ ਸਾਹਮਣੇ ਰੱਖਿਆ ਜਾਵੇਗਾ।
ਅਧਿਕਾਰੀ ਨੇ ਦੱਸਿਆ ਕਿ ਹੋਰ ਮੁੱਦਿਆਂ 'ਤੇ ਵੀ ਪਾਸਪੋਰਟ ਨਿਯਮਾਂ 'ਚ ਸੋਧ ਸ਼ਾਮਲ ਹੈ ਤਾਂ ਜੋ ਭਗੌੜਿਆਂ ਦੇ ਮਾਮਲੇ 'ਚ ਇਸ ਨੂੰ ਰੱਦ ਕਰਨਾ ਅਸਾਨ ਹੋਵੇ। ਮੰਤਰਾਲੇ ਨੇ ਇਕ ਟਵੀਟ ਵਿਚ ਕਿਹਾ,' ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ , NRI ਵਿਆਹਾਂ ਵਿਚ ਮਹਿਲਾਵਾਂ ਨੂੰ ਸੁਰੱਖਿਅਤ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।'
NRIs ਨੂੰ ਨਹੀਂ 'ਪਚ' ਰਹੀ ਰਾਹੁਲ ਦੀ ਜਿੱਤ, ਸੋਸ਼ਲ ਮੀਡੀਆ 'ਤੇ ਉੱਠੀ ਇਹ ਮੰਗ
NEXT STORY