ਝੂਲੇ 'ਚ ਬੱਚੇ ਦੀ ਜਗ੍ਹਾ ਸੌਂਦਾ ਹੈ ਬਾਂਦਰੀ ਦਾ ਬੱਚਾ, ਹਾਦਸਾ ਵਾਪਰਨ ਤੋਂ ਬਾਅਦ ਇੰਝ ਮਿਲੇ ਇਨਸਾਨੀ ਮਾਂ-ਬਾਪ

You Are HereOther States
Friday, April 21, 2017-4:08 PM

ਯਵਤਮਾਲ— ਇੱਥੋਂ ਦੇ ਦਿਗ੍ਰਸ 'ਚ ਇਕ ਬਾਂਦਰੀ ਦੀ ਮੌਤ ਤੋਂ ਬਾਅਦ ਉਸ ਦੇ ਬੱਚੇ ਨੂੰ ਇਕ ਪਰਿਵਾਰ ਆਪਣੇ ਬੱਚੇ ਵਾਂਗ ਪਾਲ ਰਹੇ ਹਨ। ਇਸ ਪਰਿਵਾਰ ਨੇ ਇਸ ਛੋਟੇ ਬਾਂਦਰ ਨੂੰ ਜੰਗਲਾਤ ਵਿਭਾਗ ਦੇ ਹਵਾਲੇ ਕੀਤਾ ਸੀ ਪਰ ਜੰਗਲ 'ਚ ਛੱਡਣ ਦੇ ਬਾਵਜੂਦ ਉਹ 2 ਵਾਰ ਘਰ ਵਾਪਸ ਆ ਗਿਆ। ਹੁਣ ਇਸ ਬਾਂਦਰ ਦਾ ਖਿਆਲ ਘਰ ਦੇ ਛੋਟੇ ਬੱਚੇ ਅਤੇ ਗੁਆਂਢੀ ਰੱਖ ਰਹੇ ਹਨ। ਇਸ ਮੌਸਮ 'ਚ ਜੰਗਲ 'ਚ ਪਾਣੀ ਦੀ ਕਮੀ ਕਾਰਨ ਬਾਂਦਰਾਂ ਦੀਆਂ ਟੋਲੀਆਂ ਪਿੰਡਾਂ ਵੱਲ ਆਉਂਦੀਆਂ ਹਨ। 15 ਦਿਨ ਪਹਿਲੇ ਅਜਿਹੀ ਹੀ ਇਕ ਟੋਲੀ ਦ੍ਰਿਗਸ ਪਿੰਡ 'ਚ ਆਈ ਸੀ ਪਰ ਇਕ ਬਾਂਦਰੀ ਆਪਣੇ ਬੱਚਿਆਂ ਤੋਂ ਪਿੱਛੇ ਰਹਿ ਗਈ ਅਤੇ ਪਿੰਡ ਦੇ ਆਵਾਰਾ ਕੁੱਤਿਆਂ ਦੇ ਹਮਲੇ ਤੋਂ ਬਚਣ ਲਈ ਬਿਜ਼ਲੀ ਦੇ ਖੰਭੇ 'ਤੇ ਚੜ੍ਹ ਗਈ ਪਰ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਬਾਂਦਰੀ ਦਾ ਬੱਚਾ ਉਸ ਨੂੰ ਚਿੰਬੜ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗ ਪਿਆ ਪਰ ਕੁੱਤੇ ਉਸ 'ਤੇ ਹਮਲਾ ਕਰਨ ਦਾ ਮੌਕਾ ਲੱਭ ਰਹੇ ਸਨ। ਇਸੇ ਸਮੇਂ ਪਿੰਡ 'ਚ ਰਹਿਣ ਵਾਲੇ ਰਵੀ ਵਿਲਾਇਤਕਰ ਉੱਥੋਂ ਲੰਘ ਰਹੇ ਸਨ, ਉਨ੍ਹਾਂ ਨੇ ਬਾਂਦਰੀ ਦੇ ਬੱਚੇ ਨੂੰ ਚੁੱਕਿਆ ਅਤੇ ਆਪਣੇ ਨਾਲ ਘਰ ਲੈ ਗਏ। ਵਿਲਾਇਤਕਰ ਦੀ ਪਤਨੀ ਵੱਛਲਾ ਨੇ ਇਸ ਬੱਚੇ ਦੀ ਦੇਖਭਾਲ ਸ਼ੁਰੂ ਕੀਤੀ ਹੈ। ਹੁਣ ਬਾਂਦਰ ਵੱਛਲਾ ਨੂੰ ਛੱਡਣ ਲਈ ਤਿਆਰ ਨਹੀਂ ਹੈ।
ਬੱਚੇ ਨੂੰ ਲਿਜਾਉਣ ਘਰ ਆਈ ਸੀ ਬਾਂਦਰਾਂ ਦੀ ਟੋਲੀ
ਬਾਂਦਰੀਆਂ ਦੇ ਬੱਚੇ ਨੂੰ ਘਰ 'ਤੇ ਲਿਆਉਣ ਤੋਂ ਬਾਅਦ ਦੋਹਾਂ ਪਤੀ-ਪਤਨੀ ਨੇ ਉਸ ਦਾ ਖਿਆਲ ਰੱਖਿਆ ਪਰ ਸਵੇਰ ਹੁੰਦੇ ਹੀ ਬਾਂਦਰਾਂ ਦੀ ਟੋਲੀ ਉਨ੍ਹਾਂ ਦੇ ਘਰ ਪਹੁੰਚੀ। ਰਵੀ ਨੇ ਬਾਂਦਰਾਂ ਦੀ ਟੋਲੀ ਨੂੰ ਘਰੋਂ ਕੱਢ ਦਿੱਤਾ ਅਤੇ ਛੋਟੇ ਬਾਂਦਰ ਨੂੰ ਲੈ ਕੇ ਜੰਗਲਾਤ ਵਿਭਾਗ ਦੇ ਕੋਲ੍ਹ ਪਹੁੰਚੇ। ਜੰਗਲਾਤ ਵਿਭਾਗ ਬਾਂਦਰ ਨੂੰ ਜੰਗਲ 'ਚ ਛੱਡ ਆਏ ਪਰ ਬਾਂਦਰ ਦਾ ਬੱਚਾ ਮੁੜ ਵਾਪਸ ਆ ਗਿਆ। ਅਜਿਹਾ 2 ਵਾਰ ਹੋ ਚੁੱਕਿਆ ਹੈ। ਅਧਿਕਾਰੀਆਂ ਨੇ ਰਵੀ ਨੂੰ ਕਿਹਾ ਕਿ, ਇਸ ਨੂੰ ਵਾਪਸ ਆਪਣੇ ਘਰ ਲਿਜਾਉਣ ਅਤੇ ਇਸ ਦੀ ਚੰਗੀ ਤਰ੍ਹਾਂ ਖਿਆਲ ਰੱਖਣ।
ਬਾਂਦਰ ਲਈ ਬਣਾਇਆ ਝੂਲਾ
ਇਹ ਬਾਂਦਰ ਹੁਣ ਵਿਲਾਇਤਕਰ ਪਰਿਵਾਰ ਦੇ ਮੈਂਬਰ ਬਣ ਗਿਆ ਹੈ। ਵੱਛਲਾ ਆਪਣੇ ਬੱਚੇ ਵਰਗਾ ਪਿਆਰ ਇਸ ਨੂੰ ਕਰ ਰਹੀ ਹੈ। ਵੱਛਲਾ ਮਜ਼ਦੂਰੀ ਕਰਦੀ ਹੈ ਪਰ ਪਿਛਲੇ 15 ਦਿਨਾਂ ਤੋਂ ਬਾਂਦਰ ਦੀ ਪਰਵਰਿਸ਼ ਦੇ ਕਾਰਨ ਉਹ ਕੰਮ 'ਤੇ ਨਹੀਂ ਗਈ। ਬਾਂਦਰ ਨੂੰ ਹਰ ਰੋਜ਼ ਸਵੇਰੇ ਦੁੱਧ ਪਿਆਇਆ ਜਾਂਦਾ ਹੈ। ਦੁਪਹਿਰ ਖਾਣਾ ਖੁਆਇਆ ਜਾਂਦਾ ਹੈ। ਉਸ ਨੂੰ ਸੋਣ ਲਈ ਛੋਟਾ ਜਿਹਾ ਬੈੱਡ ਵੀ ਬਣਾਇਆ ਹੈ। ਉਸ ਦੇ ਲਈ ਘਰ 'ਚ ਇਕ ਝੂਲਾ ਵੀ ਬਣਾਇਆ ਗਿਆ ਹੈ। ਵੱਛਲਾ ਦੀ ਬੇਟੀ ਅਤੇ ਗੁਆਂਢੀ ਵੀ ਇਸ ਬਾਂਦਰ ਦਾ ਖਿਆਲ ਰੱਖ ਰਹੇ ਹਨ।

Popular News

!-- -->