ਉਮਰੀਆ, (ਮੱਧ ਪ੍ਰਦੇਸ਼) : ਉਮਰੀਆ ਦੇ ਇਕ ਨਿੱਜੀ ਸਕੂਲ ਦੇ 27 ਸਾਲਾ ਅਧਿਆਪਕ ਨੂੰ ਨਾਬਾਲਗ ਕੁੜੀ ਦੇ ਮੋਬਾਇਲ 'ਤੇ ਅਸ਼ਲੀਲ ਸੰਦੇਸ਼ ਭੇਜਣ ਦੇ ਦੋਸ਼' ਚ ਗ੍ਰਿਫਤਾਰ ਕੀਤਾ ਗਿਆ ਹੈ।
ਕੋਤਵਾਲੀ ਥਾਣੇ ਦੀ ਇੰਚਾਰਜ ਵਰਸ਼ਾ ਪਟੇਲ ਨੇ ਦੱਸਿਆ ਕਿ ਪੀੜਤ ਵਿਦਿਆਰਥਣ ਦੀ ਸ਼ਿਕਾਇਤ 'ਤੇ ਦੋਸ਼ੀ ਅਧਿਆਪਕ ਅਮਿਤ ਵਿਸ਼ਵਕਰਮਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਇਹ ਅਧਿਆਪਕ ਪਿੰਡ ਬਡੇਰੀ ਦੇ ਇੱਕ ਨਿੱਜੀ ਸਕੂਲ ਵਿਚ ਤਾਇਨਾਤ ਹੈ ਅਤੇ ਵਿਦਿਆਰਥਣ ਦੇ ਲਗਾਤਾਰ ਇਨਕਾਰ ਕਰਨ ਤੋਂ ਬਾਅਦ ਵੀ ਉਹ ਲਗਭਗ ਇੱਕ ਸਾਲ ਤੋਂ ਉਸ ਦੇ ਮੋਬਾਇਲ ਫੋਨ 'ਤੇ ਅਸ਼ਲੀਲ ਮੈਸੇਜ ਭੇਜ ਰਿਹਾ ਸੀ।
ਗੁਜਰਾਤ 'ਚ ਅਗਲੇ 5 ਦਿਨਾਂ ਤੱਕ ਪਵੇਗਾ ਭਾਰੀ ਮੀਂਹ, ਚਿਤਾਵਨੀ ਜਾਰੀ
NEXT STORY