ਨੈਸ਼ਨਲ ਡੈਸਕ- ਕੈਪਟਨ ਅਮਰਿੰਦਰ ਸਿੰਘ ਕਦੇ ਪੰਜਾਬ ਦੇ ਆਖਰੀ ਮਹਾਰਾਜਾ ਵਾਂਗ ਰਹਿੰਦੇ ਸਨ। ਹੰਕਾਰੀ, ਹੁਕਮ ਚਲਾਉਣ ਵਾਲੇ ਅਤੇ ਕਿਸੇ ਪ੍ਰਤੀ ਜਵਾਬਦੇਹ ਨਹੀਂ ਪਰ ਸਿਆਸਤ ਸ਼ਾਹੀ ਘਰਾਣੇ ਵਾਂਗ ਇਕ ਨਵੇਂ ਦਰਬਾਰ ’ਚ ਜਾਂਦਿਆਂ ਹੀ ਬਦਲ ਜਾਂਦੀ ਹੈ।
ਕਾਂਗਰਸ ਤੋਂ ਭਾਜਪਾ ’ਚ ਉਨ੍ਹਾਂ ਦਾ ਜਾਣਾ ਇਕ ਸ਼ਾਨਦਾਰ ਰਿਟਾਇਰਮੈਂਟ ਯੋਜਨਾ ਮੰਨੀ ਜਾ ਰਹੀ ਸੀ। ਰਾਜਪਾਲ ਦੀ ਕੁਰਸੀ, ਇਕ ਰਸਮੀ ਵਿਦਾਇਗੀ ਤੇ ਸ਼ਾਇਦ ਉਨ੍ਹਾਂ ਦੇ ਪਰਿਵਾਰ ਲਈ ਇਕ ਸੁਰੱਖਿਅਤ ਸਿਆਸੀ ਥਾਂ। ਇਸ ਦੀ ਬਜਾਏ ਮਹਾਰਾਜਾ ਨੂੰ ਇਕ ਕੌੜੀ ਸੱਚਾਈ ਦਾ ਪਤਾ ਲੱਗਾ। ਭਾਜਪਾ ’ਚ ਤੁਸੀਂ ਆਪਣੇ ਭਵਿੱਖ ਬਾਰੇ ਗੱਲਬਾਤ ਨਹੀਂ ਕਰਦੇ; ਤੁਹਾਨੂੰ ਇਕ ਭਵਿੱਖ ਸੌਂਪਿਆ ਜਾਂਦਾ ਹੈ।
ਅੱਜ ਨਾ ਤਾਂ ਉਨ੍ਹਾਂ ਦੀ ਪਤਨੀ ਤੇ ਨਾ ਹੀ ਪੁੱਤਰ ਕੋਲ ਕੋਈ ਚੁਣਿਆ ਹੋਇਆ ਅਹੁਦਾ ਹੈ। ਕੈਪਟਨ ਜੋ ਹੁਣ ਖੁਦ ਸਿਆਸਤ ’ਚ ਸਰਗਰਮ ਨਹੀਂ ਹਨ, ਇਕ ਖਿਡਾਰੀ ਨਾਲੋਂ ਵੱਧ ਇਕ ਪ੍ਰਤੀਕ ਬਣ ਗਏ ਹਨ। ਜਦੋਂ ਉਨ੍ਹਾਂ ਕੁਝ ਦਿਨ ਪਹਿਲਾਂ ਸੰਕੇਤ ਦਿੱਤਾ ਸੀ ਕਿ ਉਹ ਭਾਜਪਾ ਛੱਡ ਸਕਦੇ ਹਨ ਕਿਉਂਕਿ ਕੋਈ ਵੀ ਸੀਨੀਅਰ ਨੇਤਾ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਤਾਂ ਸੰਦੇਸ਼ ਜ਼ੋਰਦਾਰ ਸੀ। ਇਸ ਸਾਮਰਾਜ ’ਚ ਮਹਾਰਾਜਿਆਂ ਨਾਲ ਵੀ ਸਲਾਹ ਨਹੀਂ ਕੀਤੀ ਜਾਂਦੀ। ਕਾਂਗਰਸ ਨੇ ਇਕ ਮੌਕਾ ਭਾਂਪਦੇ ਹੋਏ ਉਨ੍ਹਾਂ ਦਾ ਵਾਪਸ ਅਾਉਣ ’ਤੇ ਸਵਾਗਤ ਕਰਨ ਦੀ ਗੱਲ ਕਹੀ।
ਪਰ ਜ਼ਰਾ ਰੁਕੋ! ਲੱਗਭਗ ਤੁਰੰਤ ਹੀ ਇਕ ਨਰਮ ਕਾਨੂੰਨ (ਫੇਮਾ) ਅਧੀਨ ਅਮਰਿੰਦਰ ਤੇ ਉਨ੍ਹਾਂ ਦੇ ਬੇਟੇ ਨੂੰ ਉਨ੍ਹਾਂ ਦੀਆਂ ਵਿਦੇਸ਼ੀ ਜਾਇਦਾਦਾਂ ਲਈ ਈ. ਡੀ. ਦਾ ਨੋਟਿਸ ਆ ਗਿਆ। ਟਾਈਮਿੰਗ ਕੋਈ ਖਾਸ ਨਹੀਂ ਸੀ।
ਪਰਿਵਾਰ ਨੇ ਜਲਦੀ ਸਪੱਸ਼ਟ ਕੀਤਾ। ਨਹੀਂ, ਉਹ ਕਿਤੇ ਨਹੀਂ ਜਾ ਰਹੇ। ਉਹ ਭਾਜਪਾ ਦੇ ਵਫ਼ਾਦਾਰ ਸਿਪਾਹੀ ਹਨ। ਅਤੇ ਫਿਰ, ਜਿਵੇਂ ਕਿ ਇਸ਼ਾਰੇ ’ਤੇ ਨੋਟਿਸ ਜਾਰੀ ਕਰਨ ਵਾਲੇ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ। ਫਿਰ ਸੰਨਾਟਾ ਛਾ ਗਿਆ। ਕੈਪਟਨ ਨੇ ਸ਼ਾਇਦ ਸੋਚਿਆ ਹੋਵੇਗਾ ਕਿ ਉਹ ਸੁਰੱਖਿਆ ਲਈ ਹੀ ਤਾਂ ਭਾਜਪਾ ’ਚ ਸ਼ਾਮਲ ਹੋਏ ਹਨ ਪਰ ਸ਼ਾਇਦ ਉਨ੍ਹਾਂ ਇਕ ਡੂੰਘਾ ਨਿਯਮ ਸਿੱਖ ਲਿਆ ਹੈ। ਇਕ ਵਾਰ ਜਦੋਂ ਤੁਸੀਂ ਅੰਦਰ ਆ ਜਾਂਦੇ ਹੋ ਤਾਂ ਤੁਹਾਡਾ ਭਵਿੱਖ ਤੈਅ ਕਰਨਾ ਤੁਹਾਡਾ ਕੰਮ ਨਹੀਂ ਰਹਿੰਦਾ। ਹੁਣ ਉਹ ਕੌੜੀ ਸੱਚਾਈ ਨਾਲ ਵੀ ਸਹਿਜ ਹਨ।
ਬਿਹਾਰ ’ਚ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 5 ਗ੍ਰਿਫ਼ਤਾਰ
NEXT STORY