ਇਸਲਾਮਾਬਾਦ (ਬਿਊਰੋ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਰੱਖਿਆ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸ਼ੁੱਕਰਵਾਰ ਨੂੰ ਦੋ ਦਿਨਾਂ ਦੇ ਸਰਕਾਰੀ ਦੌਰੇ 'ਤੇ ਤੁਰਕੀ ਲਈ ਰਵਾਨਾ ਹੋਏ ਹਨ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਰੀਫ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਦੇ ਸੱਦੇ 'ਤੇ ਉੱਥੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਾਹਬਾਜ਼ ਸ਼ਰੀਫ਼ ਰਾਸ਼ਟਰਪਤੀ ਏਰਦੋਗਨ ਦੇ ਨਾਲ ਇਸਤਾਂਬੁਲ ਸ਼ਿਪਯਾਰਡ 'ਚ ਪਾਕਿਸਤਾਨੀ ਜਲ ਸੈਨਾ ਦੇ ਚਾਰ ਮਿਲਗੇਮ ਫ੍ਰੀਗੇਟਾਂ 'ਚੋਂ ਤੀਜੇ ਰਣਨੀਤਕ ਸਾਂਝੇਦਾਰੀ ਦੇ ਮਜ਼ਬੂਤ ਹੋਣ ਦਾ ਸਬੂਤ ਹੈ।
ਇਸ ਪ੍ਰੋਜੈਕਟ ਤਹਿਤ ਪਾਕਿਸਤਾਨ ਨੇਵੀ ਪੀ. ਐੱਨ. ਐੱਸ. ਖੈਬਰ ਲਈ ਚਾਰ ਮਿਲਗੇਮ ਕਾਰਵੇਟ ਜਹਾਜ਼ਾਂ ਵਿੱਚੋਂ ਤੀਜੇ ਦਾ ਸਾਂਝੇ ਤੌਰ 'ਤੇ ਉਦਘਾਟਨ ਕਰਨਗੇ। ਦੋਵੇਂ ਨੇਤਾ ਦੁਵੱਲੇ ਸਬੰਧਾਂ, ਖੇਤਰੀ ਸਥਿਤੀ ਅਤੇ ਸਾਂਝੇ ਹਿੱਤ ਦੇ ਹੋਰ ਮੁੱਦਿਆਂ 'ਤੇ ਵੀ ਵਿਆਪਕ ਚਰਚਾ ਕਰਨਗੇ। ਸ਼ਰੀਫ ਤੁਰਕੀ ਦੇ ਕਾਰੋਬਾਰੀ ਭਾਈਚਾਰੇ ਦੇ ਨੇਤਾਵਾਂ ਨਾਲ ਵੀ ਗੱਲਬਾਤ ਕਰਨਗੇ। ਦੱਸ ਦੇਈਏ ਕਿ ਸ਼ਰੀਫ਼ ਇਸ ਤੋਂ ਪਹਿਲਾਂ ਮਈ-ਜੂਨ 'ਚ ਤੁਰਕੀ ਗਏ ਸਨ। ਸ਼ਰੀਫ਼ ਨੇ ਟਵੀਟ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਏਰਦੋਗਨ ਦੀ ਅਗਵਾਈ 'ਚ ਸਾਡੇ ਦੁਵੱਲੇ ਸਬੰਧ ਰਣਨੀਤਕ ਭਾਈਵਾਲੀ ਦੇ ਨਵੇਂ ਦੌਰ 'ਚ ਦਾਖ਼ਲ ਹੋਏ ਹਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪਾਕਿਸਤਾਨ : ਲੈਫਟੀਨੈਂਟ ਜਨਰਲ ਆਸਿਮ ਮੁਨੀਰ ਨਵਾਂ ਫ਼ੌਜ ਮੁਖੀ ਨਿਯੁਕਤ
NEXT STORY