ਨਾਭਾ (ਪੁਰੀ, ਭੂਪਾ)—ਅੱਜ ਸਵੇਰੇ ਦਯਾਨੰਦ ਸਕੂਲ 'ਚ ਪੜ੍ਹਦੀ ਲੜਕੀ ਨੇ ਚਲਦੀ ਬੱਸ 'ਚੋਂ ਉਸ ਸਮੇਂ ਛਾਲ ਮਾਰ ਦਿੱਤੀ, ਜਦੋਂ ਲੜਕੀ ਵੱਲੋਂ ਵਾਰ-ਵਾਰ ਕਹਿਣ 'ਤੇ ਵੀ ਬੱਸ ਚਾਲਕ ਨੇ ਪਟਿਆਲਾ ਗੇਟ ਵਿਖੇ ਬੱਸ ਨਾ ਰੋਕੀ। ਸੜਕ 'ਤੇ ਹੇਠਾਂ ਡਿੱਗੀ ਲੜਕੀ ਨੂੰ ਕਾਲਜ ਰੋਡ ਦੇ ਦੁਕਾਨਦਾਰਾਂ ਹੈਪੀ ਕੈਟਰਿੰਗ ਨੇ ਆਪਣੇ ਇਕ ਹੋਰ ਸਾਥੀ ਨਾਲ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਹੈ, ਜਿੱਥੇ ਉਕਤ ਲੜਕੀ ਜ਼ੇਰੇ-ਇਲਾਜ ਹੈ।
ਜਾਣਕਾਰੀ ਅਨੁਸਾਰ ਖੰਨਾ ਤੋਂ ਸਿਰਸਾ ਜਾ ਰਹੀ ਬੱਸ ਜਦੋਂ ਪਟਿਆਲਾ ਗੇਟ ਤੋਂ ਲੰਘੀ ਤਾਂ ਲੜਕੀ ਨੇ ਬੱਸ ਚਾਲਕ ਨੂੰ ਬੱਸ ਰੋਕਣ ਲਈ ਕਿਹਾ। ਬੱਸ ਦੇ ਉਕਤ ਡਰਾਈਵਰ ਨੇ ਬੱਸ ਨਾ ਰੋਕੀ ਤਾਂ ਲੜਕੀ ਨੇ ਥੋੜ੍ਹੀ ਅੱਗੇ ਆ ਕੇ ਬੱਸ ਤੋਂ ਛਾਲ ਮਾਰ ਦਿੱਤੀ। ਜ਼ਖਮੀ ਲੜਕੀ ਦੇ ਮੂੰਹ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਲੜਕੀ ਨੂੰ ਹਸਪਤਾਲ ਛੱਡ ਕੇ ਆਏ ਹੈਪੀ ਨੇ ਦੱਸਿਆ ਕਿ ਲੜਕੀ ਦਯਾਨੰਦ ਸਕੂਲ ਦੀ ਵਿਦਿਆਰਥਣ ਹੈ। ਉਹ ਭਾਦਸੋਂ ਤੋਂ ਨਾਭਾ ਆਈ ਸੀ। ਉਸ ਨੇ ਪਟਿਆਲਾ ਗੇਟ ਉੱਤਰ ਕੇ ਆਪਣੇ ਸਕੂਲ ਜਾਣਾ ਸੀ। ਬੱਸ ਡਰਾਈਵਰ ਨੇ ਪਟਿਆਲਾ ਗੇਟ ਵਿਖੇ ਬੱਸ ਨਹੀਂ ਰੋਕੀ।
ਹਰਬੰਸ ਕੌਰ ਦੂਲੋ ਨੇ ਕੈਪਟਨ 'ਤੇ ਬੋਲਿਆ ਵੱਡਾ ਸਿਆਸੀ ਹਮਲਾ (ਵੀਡੀਓ)
NEXT STORY