ਪਟਿਆਲਾ (ਰਾਜੇਸ਼)-ਸ਼ਹਿਰ ਦੇ ਵਾਰਡ ਨੰ. 9 ਵਿਚ 50 ਲੱਖ ਦੀ ਲਾਗਤ ਨਾਲ ਸਡ਼ਕਾਂ ਦੇ ਨਿਰਮਾਣ ਕਾਰਜ ਦਾ ਉਦਘਾਟਨ ਪੰਜਾਬ ਕਾਂਗਰਸ ਦੇ ਸਕੱਤਰ ਸ਼੍ਰੀ ਸੰਤ ਬਾਂਗਾ, ਕੌਂਸਲਰ ਰਵੀ ਕੁਲਭੂਸ਼ਣ, ਸੰਜੀਵ ਸ਼ਰਮਾ, ਹੈਪੀ ਸ਼ਰਮਾ, ਹਰਵਿੰਦਰ ਸ਼ੁਕਲਾ ਤੇ ਅਨਿਲ ਮੌਦਗਿਲ ਮੈਂਬਰ ਐੱਫ. ਐਂਡ ਸੀ. ਸੀ. (ਸਾਰੇ ਕੌਂਸਲਰ) ਵੱਲੋਂ ਕੀਤਾ ਗਿਆ। ਇਸ ਮੌਕੇ ਕੌਂਸਲਰ ਰਵੀ ਕੁਲਭੂਸ਼ਣ ਨੇ ਦੱਸਿਆ ਕਿ ਸਡ਼ਕਾਂ ਦਾ ਨਿਰਮਾਣ ਦੀਪ ਨਗਰ ਵਿਚ ਪੈਂਦੀਆਂ ਗਲੀਆਂ ਵਿਚ ਕੀਤਾ ਜਾਣਾ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਸ਼ੇਸ਼ ਹਦਾਇਤਾਂ ਦਿੱਤੀਆਂ ਹਨ ਕਿ ਪਟਿਆਲਾ ਦਿਹਾਤੀ ਸਮੇਤ ਸਾਰੇ ਸ਼ਹਿਰ ਵਿਚ ਪੈਂਦੇ ਵਾਰਡਾਂ ਦਾ ਸਰਬਪੱਖੀ ਵਿਕਾਸ ਕੀਤਾ ਜਾਵੇ। ਇਸ ਕੰਮ ਵਾਸਤੇ ਮੇਅਰ ਸੰਜੀਵ ਬਿੱਟੂ ਉਚੇਚੇ ਤੌਰ ’ਤੇ ਦਿਲਚਸਪੀ ਲੈ ਕੇ ਕੰਮ ਮੁਕੰਮਲ ਕਰਵਾ ਰਹੇ ਹਨ। ®ਇਸ ਮੌਕੇ ਸ਼੍ਰੀ ਸੰਤ ਬਾਂਗਾ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਪਟਿਆਲਾ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਸਰਕਾਰ ਵਿਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਮਾਰਗ- ਦਰਸ਼ਨ ਹੇਠ ਵਿਕਾਸ ਕਾਰਜ ਜੰਗੀ ਪੱਧਰ ’ਤੇ ਆਰੰਭੇ ਗਏ ਹਨ। 10 ਸਾਲਾਂ ਦੀ ਕਸਰ 5 ਸਾਲਾਂ ਵਿਚ ਕੱਢਣ ਦੇ ਯਤਨ ਕੀਤੇ ਜਾਣਗੇ।
ਸ਼ੈਲਰ ਉਦਯੋਗ ਨੂੰ ਘੱਟ ਰੇਟ ’ਤੇ ਬਿਜਲੀ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਵਚਨਬੱਧ : ਹੈਰੀਮਾਨ
NEXT STORY