• >X

    ਸਤੀਸ਼ ਕੌਲ ਇੰਝ ਆਇਆ ਅਰਸ਼ਾਂ ਤੋਂ ਫਰਸ਼ਾਂ ’ਤੇ, ਸਕੂਲ ਕਰਕੇ ਵਿਕ ਗਿਆ ਘਰ-ਬਾਰ

    ਪੰਜਾਬ ਦੇ ਮਸ਼ਹੂਰ ਅਦਾਕਾਰ ਸਤੀਸ਼ ਕੌਲ ਦਾ 10 ਅਪ੍ਰੈਲ ਨੂੰ ਦਿਹਾਂਤ ਹੋ ਗਿਆ। ਸਤੀਸ਼ ਕੌਲ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਸਤੀਸ਼ ਕੌਲ ਦੀ ਬੀਤੇ ਦਿਨੀਂ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ, ਜਿਸ ਦੇ ਚਲਦਿਆਂ ਉਨ੍ਹਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਆਓ ਜਾਣਦੇ ਹਾਂ ਸਤੀਸ਼ ਕੌਲ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਬਾਰੇ–
  • <>X

    ਸਤੀਸ਼ ਕੌਲ ਇੰਝ ਆਇਆ ਅਰਸ਼ਾਂ ਤੋਂ ਫਰਸ਼ਾਂ ’ਤੇ, ਸਕੂਲ ਕਰਕੇ ਵਿਕ ਗਿਆ ਘਰ-ਬਾਰ

    ਸਤੀਸ਼ ਕੌਲ ਦਾ ਜਨਮ ਕਸ਼ਮੀਰੀ ਸੰਗੀਤ ਦੇ ਰੰਗ ’ਚ ਰੰਗੇ ਪਰਿਵਾਰ ’ਚ 26 ਸਤੰਬਰ, 1948 ਨੂੰ ਕਸ਼ਮੀਰ ਵਿਖੇ ਹੋਇਆ। ਘਰ ’ਚ ਹੀ ਕਲਾ ਦਾ ਮਾਹੌਲ ਹੋਣ ਕਰਕੇ ਉਨ੍ਹਾਂ ਦੀ ਅਦਾਕਾਰੀ ’ਚ ਰੁਚੀ ਬਣ ਗਈ। ਕਾਲਜ ਦੀ ਪੜ੍ਹਾਈ ਤੋਂ ਬਾਅਦ ਸਤੀਸ਼ ਕੌਲ ਫ਼ਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ ਪੁਣੇ ਵਿਖੇ ਅਦਾਕਾਰੀ ਦੀਆਂ ਬਾਰੀਕੀਆਂ ਸਿੱਖਣ ਚਲੇ ਗਏ।
  • <>X

    ਸਤੀਸ਼ ਕੌਲ ਇੰਝ ਆਇਆ ਅਰਸ਼ਾਂ ਤੋਂ ਫਰਸ਼ਾਂ ’ਤੇ, ਸਕੂਲ ਕਰਕੇ ਵਿਕ ਗਿਆ ਘਰ-ਬਾਰ

    ਇਥੇ ਉਨ੍ਹਾਂ ਨੂੰ ਮਸ਼ਹੂਰ ਫ਼ਿਲਮਕਾਰ ਰਾਮਾਨੰਦ ਸਾਗਰ ਨੇ ਦੇਖਿਆ। ਉਹ ਸਤੀਸ਼ ਕੌਲ ਦੀ ਅਦਾਕਾਰੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੂੰ ਇੰਸਟੀਚਿਊਟ ਤੋਂ ਹੀ ਆਪਣੇ ਨਾਲ ਮੁੰਬਈ ਆਪਣੀ ਫ਼ਿਲਮ ’ਚ ਮੁੱਖ ਕਿਰਦਾਰ ਨਿਭਾਉਣ ਲਈ ਲੈ ਗਏ। ਇਸ ਤਰ੍ਹਾਂ ਫਿਰ ਸਤੀਸ਼ ਕੌਲ ਸੰਨ 1973 ’ਚ ਰਾਮਾਨੰਦ ਸਾਗਰ ਦੀ ਫ਼ਿਲਮ ‘ਪ੍ਰੇਮ ਪਰਬਤ’ ਨਾਲ ਵੱਡੇ ਪਰਦੇ ’ਤੇ ਪੇਸ਼ ਹੋਏ।
  • <>X

    ਸਤੀਸ਼ ਕੌਲ ਇੰਝ ਆਇਆ ਅਰਸ਼ਾਂ ਤੋਂ ਫਰਸ਼ਾਂ ’ਤੇ, ਸਕੂਲ ਕਰਕੇ ਵਿਕ ਗਿਆ ਘਰ-ਬਾਰ

    ਸੰਨ 1975 ’ਚ ਆਈ ਪੰਜਾਬੀ ਫ਼ਿਲਮ ‘ਮੋਰਨੀ’ ਸਤੀਸ਼ ਕੌਲ ਦੀ ਪਹਿਲੀ ਪੰਜਾਬੀ ਫ਼ਿਲਮ ਸੀ, ਜਿਸ ਨੇ ਸਤੀਸ਼ ਕੌਲ ਨੂੰ ਰਾਤੋਂ-ਰਾਤ ਸੁਪਰਸਟਾਰ ਬਣਾ ਦਿੱਤਾ। ਉਹ ਹੁਣ ਤਕ ਲਗਭਗ 300 ਤੋਂ ਵੱਧ ਪੰਜਾਬੀ ਤੇ ਹਿੰਦੀ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ ਤੇ ਨਾਲ ਹੀ ਟੀ. ਵੀ. ਸੀਰੀਅਲਜ਼ ’ਚ ਵੀ ਉਨ੍ਹਾਂ ਨੇ ਕੰਮ ਕੀਤਾ ਹੈ।
  • <>X

    ਸਤੀਸ਼ ਕੌਲ ਇੰਝ ਆਇਆ ਅਰਸ਼ਾਂ ਤੋਂ ਫਰਸ਼ਾਂ ’ਤੇ, ਸਕੂਲ ਕਰਕੇ ਵਿਕ ਗਿਆ ਘਰ-ਬਾਰ

    ਦੁੱਖ ਦੀ ਗੱਲ ਇਹ ਹੈ ਕਿ ਸਤੀਸ਼ ਕੌਲ ਨੇ ਬੇਹੱਦ ਮਾੜਾ ਸਮਾਂ ਵੀ ਆਪਣੀ ਜ਼ਿੰਦਗੀ ’ਚ ਦੇਖਿਆ ਹੈ। ਕਈ ਸਾਲ ਪਹਿਲਾਂ ਸਤੀਸ਼ ਕੌਲ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਦੂਜਾ ਵਿਆਹ ਕਰਵਾ ਲਿਆ ਤੇ ਆਪਣੇ ਬੇਟੇ ਨੂੰ ਲੈ ਕੇ ਵਿਦੇਸ਼ ਚਲੀ ਗਈ। ਇਸ ਤੋਂ ਬਾਅਦ ਸਤੀਸ਼ ਕੌਲ ਇਕੱਲੇ ਰਹਿ ਗਏ।
  • <>X

    ਸਤੀਸ਼ ਕੌਲ ਇੰਝ ਆਇਆ ਅਰਸ਼ਾਂ ਤੋਂ ਫਰਸ਼ਾਂ ’ਤੇ, ਸਕੂਲ ਕਰਕੇ ਵਿਕ ਗਿਆ ਘਰ-ਬਾਰ

    ਫਿਰ ਸਤੀਸ਼ ਕੌਲ ਨੇ ਲੁਧਿਆਣਾ ’ਚ ਇਕ ਸਕੂਲ ਖੋਲ੍ਹਿਆ, ਜਿਸ ਕਾਰਨ ਉਨ੍ਹਾਂ ਨੂੰ ਵੱਡਾ ਨੁਕਸਾਨ ਹੋਇਆ। ਉਨ੍ਹਾਂ ਨੇ ਜਿੰਨਾ ਵੀ ਆਪਣੀ ਜ਼ਿੰਦਗੀ ’ਚ ਪੈਸਾ ਕਮਾਇਆ ਸੀ, ਉਹ ਇਸ ਸਕੂਲ ’ਚ ਲਗਾ ਦਿੱਤਾ। ਸਕੂਲ ’ਚ ਹੋਏ ਨੁਕਸਾਨ ਦੌਰਾਨ ਉਨ੍ਹਾਂ ਨੂੰ ਆਪਣਾ ਘਰ ਤਕ ਵੇਚਣਾ ਪਿਆ, ਜਿਸ ਕਾਰਨ ਉਹ ਘਰ ਤੋਂ ਵੀ ਵਾਂਝੇ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਬਿਰਧ ਆਸ਼ਰਮ ’ਚ ਰਹਿਣਾ ਪਿਆ।
  • <X

    ਸਤੀਸ਼ ਕੌਲ ਇੰਝ ਆਇਆ ਅਰਸ਼ਾਂ ਤੋਂ ਫਰਸ਼ਾਂ ’ਤੇ, ਸਕੂਲ ਕਰਕੇ ਵਿਕ ਗਿਆ ਘਰ-ਬਾਰ

    ਸਤੀਸ਼ ਕੌਲ ਬੁਢਾਪੇ ’ਚ ਵੀ ਫ਼ਿਲਮਾਂ ’ਚ ਕੰਮ ਕਰਦੇ ਰਹੇ। ਇਕ ਵਾਰ ਉਹ ਕਿਸੇ ਟੀ. ਵੀ. ਸੀਰੀਅਲ ਦੇ ਸੈੱਟ ’ਤੇ ਸ਼ੂਟਿੰਗ ਦੌਰਾਨ ਬਾਥਰੂਮ ’ਚ ਡਿੱਗ ਪਏ ਸਨ, ਜਿਸ ਕਾਰਨ ਉਨ੍ਹਾਂ ਨੂੰ ਲੰਮਾ ਸਮਾਂ ਹਸਪਤਾਲ ’ਚ ਰਹਿਣਾ ਪਿਆ। ਉਨ੍ਹਾਂ ਦੀ ਮਾਲੀ ਹਾਲਤ ਇੰਨੀ ਮਾੜੀ ਸੀ ਕਿ ਉਨ੍ਹਾਂ ਕੋਲ ਆਪਣੇ ਇਲਾਜ ਲਈ ਵੀ ਪੈਸੇ ਨਹੀਂ ਸਨ।
  • <> X

    रंगमंच में काम करके खुश हूं : इरा

    punjab kesari test gallery script by preet..