ਫਿਰੋਜ਼ਪੁਰ (ਮਲਹੋਤਰਾ) - ਸੀਨੀਅਰ ਕਾਂਗਰਸੀ ਆਗੂ ਬਿੱਟੂ ਸਾਂਘਾ ਦੀ ਦਾਦੀ ਬੇਬੇ ਕਰਤਾਰ ਕੌਰ ਦਾ ਸੋਮਵਾਰ ਨੂੰ ਦਿਹਾਂਤ ਹੋ ਜਾਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਬੇਬੇ ਕਰਤਾਰ ਕੌਰ 128 ਸਾਲਾਂ ਦੇ ਸਨ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ 16 ਅਪ੍ਰੈਲ ਨੂੰ ਸ਼ਾਮ ਸਾਢੇ 4 ਵਜੇ ਛਾਉਣੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਬੇਬੇ ਕਰਤਾਰ ਕੌਰ ਦੇ ਦਿਹਾਂਤ 'ਤੇ ਜ਼ਿਲੇ ਦੀਆਂ ਰਾਜਨੀਤਕ, ਧਾਰਮਿਕ ਤੇ ਸਮਾਜ-ਸੇਵੀ ਸੰਸਥਾਵਾਂ ਵਲੋਂ ਸਾਂਘਾ ਤੇ ਖੋਸਾ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੇਬੇ ਕਰਤਾਰ ਕੌਰ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਦਾਦੀ ਸੱਸ ਸਨ।
'ਬਰਗਾੜੀ ਇਨਸਾਫ ਮੋਰਚੇ' ਤੋਂ ਬਾਅਦ ਦੂਜੇ ਪੜਾਅ ਦੀ ਭਲਕੇ ਹੋਵੇਗੀ ਸ਼ੁਰੂਆਤ
NEXT STORY