ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਅੱਜ 2 ਆਈ. ਏ. ਐਸ. ਤੇ 1 ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਹ ਪ੍ਰਗਟਾਵਾ ਇਕ ਸਰਕਾਰੀ ਬੁਲਾਰੇ ਵਲੋਂ ਕੀਤਾ ਗਿਆ, ਜਿਸ ਨੇ ਦੱਸਿਆ ਕਿ 2 ਆਈ. ਏ. ਐਸ. ਅਫਸਰਾਂ ’ਚੋਂ ਸ੍ਰੀਮਤੀ ਬਬੀਤਾ ਵਧੀਕ ਕਮਿਸ਼ਨਰ, ਨਗਰ ਨਿਗਮ ਜਲੰਧਰ ਤੇ ਬਖਤਾਵਰ ਸਿੰਘ ਨੂੰ ਸਕੱਤਰ, ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪੀ. ਸੀ. ਐਸ. ਅਧਿਕਾਰੀ ਗੁਰਮੀਤ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ, ਫਗਵਾੜਾ ਤੇ ਵਾਧੂ ਚਾਰਜ ਕਮਿਸ਼ਨਰ, ਨਗਰ ਨਿਗਮ, ਫਗਵਾੜਾ ਵਜੋਂ ਤਾਇਨਾਤ ਕੀਤਾ ਗਿਆ ਹੈ।
ਬਲਾਕ ਸੰਮਤੀ ਮਜੀਠਾ ’ਤੇ ਅਕਾਲੀ ਦਲ ਦਾ ਕਬਜ਼ਾ, ਅਮਰਜੀਤ ਕੌਰ ਦਾਦੂਪੁਰਾ ਚੇਅਰਪਰਸਨ ਬਣੇ
NEXT STORY