ਜਲਾਲਾਬਾਦ (ਬਜਾਜ, ਸੇਤੀਆ, ਜਤਿੰਦਰ, ਟੀਨੂੰ, ਦੀਪਕ, ਨਿਖੰਜ) - ਪਿੰਡ ਚੱਕ ਬਲੋਚਾ (ਮਹਾਲਮ) ਦੇ ਨਿਵਾਸੀ ਜਗਸੀਰ ਸਿੰਘ ਉਰਫ ਬੱਗੂ ਪੁਤਰ ਮਲਕੀਤ ਸਿੰਘ ਦੇ ਘਰੋਂ 260 ਗ੍ਰਾਮ ਹੈਰੋਇਨ ਬਰਾਮਦ ਹੋਣ ਦੋ ਦੋਸ਼ 'ਚ ਸਥਾਨਕ ਪੁਲਸ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਐਸ.ਆਈ. ਗੁਰਮੀਤ ਸਿੰਘ ਮੁੱਖ ਅਫਸਰ ਥਾਨਾ ਸਿਟੀ ਫਾਜ਼ਿਲਕਾ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਥਾਣਾ ਸਿਟੀ ਫਾਜ਼ਿਲਕਾ ਨੇ ਦੋਸ਼ੀ ਜਗਸੀਰ ਸਿੰਘ, ਜੋ 2 ਦਿਨ ਦੇ ਪੁਲਸ ਰਿਮਾਂਡ 'ਤੇ ਬੰਦ ਹੈ, ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਹੈਰੋਇਨ ਦਾ ਨਸ਼ਾ ਲੈਦਾ ਹੈ ਅਤੇ ਅੱਗੇ ਵੀ ਵੇਚਦਾ ਹੈ। ਸੂਚਨਾ ਮਿਲਣ 'ਤੇ ਸਬ ਇੰਸਪੈਕਟਰ ਮੁਖਤਿਆਰ ਸਿੰਘ ਨੇ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਏ। ਦੋਸ਼ੀ ਦੇ ਘਰ ਦੀ ਤਲਾਸ਼ੀ ਲੈਣ 'ਤੇ ਉਸ ਦੇ ਕਮਰੇ 'ਚੋਂ 260 ਗ੍ਰਾਮ ਹੈਰੋਇਨ ਬਰਮਾਦ ਹੋਈ। ਹੈਰੋਇਨ ਬਰਾਮਦ ਹੋਣ 'ਤੇ ਸਬ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੋਸ਼ੀ ਜਗਸੀਰ ਸਿੰਘ ਖਿਲਾਫ ਕੇਸ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ।
ਅੱਗ ਲੱਗਣ ਨਾਲ ਕਿਸਾਨ ਦੀ 4 ਕਨਾਲ ਗੰਨੇ ਦੀ ਫਸਲ ਸੜ ਕੇ ਸੁਆਹ
NEXT STORY