ਧੂਰੀ, (ਸੰਜੀਵ ਜੈਨ)- 3 ਸਾਲ 'ਚ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 38 ਲੱੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਮਾਮਲੇ 'ਚ ਸ਼ਿਕਾਇਤਕਰਤਾ ਨੰਦ ਕਿਸ਼ੋਰ ਮੁਤਾਬਕ ਆਸ਼ੀਸ਼ ਗਰਗ ਪੁੱਤਰ ਰਘੁਨਾਥ ਗਰਗ ਵਾਸੀ ਨਾਭਾ ਹਾਲ ਆਬਾਦ ਪੰਚਕੂਲਾ, ਅਬਾਸ ਗੋਇਲ ਵਾਸੀ ਚੰਡੀਗੜ੍ਹ ਅਤੇ ਉਸ ਦੀ ਪਤਨੀ ਅੰਜੁਮ ਗੋਇਲ ਨੇ ਉਨ੍ਹਾਂ ਤੋਂ ਵੱਖ-ਵੱਖ ਕਿਸ਼ਤਾਂ ਵਿਚ 37 ਲੱਖ 80 ਹਜ਼ਾਰ 500 ਰੁਪਏ ਲਏ ਸਨ। ਇਨ੍ਹਾਂ ਵੱਲੋਂ ਇਹ ਪੈਸੇ 3 ਸਾਲ 'ਚ ਦੁੱਗਣੇ ਕਰਨ ਦੀ ਗੱਲ ਕਹਿ ਕੇ ਲਏ ਗਏ ਸਨ ਪਰ 3 ਸਾਲ ਪੂਰੇ ਹੋਣ ਤੋਂ ਬਾਅਦ ਇਨ੍ਹਾਂ ਨੇ ਪੀੜਤਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਪੀੜਤਾਂ ਦੀ ਸ਼ਿਕਾਇਤ 'ਤੇ ਉਕਤ ਤਿੰਨਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਤੁਰਕੀ ਭੇਜਣ ਦਾ ਝਾਂਸਾ ਦੇ ਕੇ 3 ਲੱਖ 60 ਹਜ਼ਾਰ ਦੀ ਠੱਗੀ
NEXT STORY