ਜਲੰਧਰ (ਮ੍ਰਿਦੁਲ)–ਜਲੰਧਰ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੰਡੀ ਫੈਂਟਨਗੰਜ ਮੈਨੇਜਿੰਗ ਕਮੇਟੀ ਦੀ ਇਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿਚ ਭਿਆਨਕ ਗਰਮੀ ਨੂੰ ਵੇਖਦਿਆਂ ਮੰਡੀ ਦੇ ਵਪਾਰੀਆਂ ਨੇ ਛੁੱਟੀਆਂ ਦਾ ਐਲਾਨ ਕੀਤਾ ਹੈ। ਕਮੇਟੀ ਦੇ ਪ੍ਰਧਾਨ ਸੁਭਾਸ਼ ਪੁਰੀ ਅਤੇ ਸਕੱਤਰ ਅਨਿਲ ਸ਼ਰਮਾ ਕਾਲਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਭਿਆਨਕ ਗਰਮੀ ਦੇ ਮੱਦੇਨਜ਼ਰ 25 ਤੋਂ 28 ਜੂਨ ਤਕ ਮੰਡੀ ਫੈਂਟਨਗੰਜ ਬੰਦ ਰਹੇਗੀ। ਇਸ ਦੌਰਾਨ ਮੰਡੀ ਵਿਚ ਵਪਾਰਕ ਸਰਗਰਮੀਆਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਮੀਟਿੰਗ ਵਿਚ ਰਾਜੇਸ਼ ਸੋਨੀ, ਸੁਦੇਸ਼ ਅਰੋੜਾ, ਪਵਿੱਤਰ ਕੌਰ, ਰਾਜੇਸ਼ਵਰ ਜੈਨ, ਇੰਦਰਪਾਲ ਕਸ਼ਯਪ ਮਿੰਟੂ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ Orange Alert ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੰਮ੍ਰਿਤਸਰ: ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿ ਰਹੀ ਮੁਟਿਆਰ ਨੇ ਕੀਤੀ ਖੁਦਕੁਸ਼ੀ, ਪ੍ਰੇਮੀ 'ਤੇ ਵਿਆਹ...
NEXT STORY