ਫਿਰੋਜ਼ਪੁਰ,(ਮਲਹੋਤਰਾ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਦੇਸ਼-ਵਿਦੇਸ਼ 'ਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ 'ਚ ਭਾਰਤੀ ਰੇਲਵੇ ਵਿਭਾਗ ਨੇ ਫਿਰੋਜ਼ਪੁਰ-ਸ੍ਰੀ ਨਾਂਦੇੜ ਸਾਹਿਬ ਦੇ ਵਿਚਾਲੇ 14 ਸਪੈਸ਼ਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਸੈਂਟਰ ਰੇਲਵੇ ਵੱਲੋਂ ਜਾਰੀ ਸੂਚਨਾ ਅਨੁਸਾਰ ਪ੍ਰਕਾਸ਼ ਪੁਰਬ ਦੇ ਸਬੰਧ 'ਚ ਫਿਰੋਜ਼ਪੁਰ ਤੋਂ ਹਫਤਾਵਾਰੀ ਸਪੈਸ਼ਲ ਗੱਡੀਆਂ 3, 10, 17, 24 ਤੇ 31 ਅਕਤੂਬਰ, 7 ਤੇ 14 ਨਵੰਬਰ ਨੂੰ ਰਾਤ 1.30 ਵਜੇ ਰਵਾਨਾ ਹੋਣਗੀਆਂ। ਇਸੇ ਤਰ੍ਹਾਂ ਸ੍ਰੀ ਨਾਂਦੇੜ ਸਾਹਿਬ ਤੋਂ ਫਿਰੋਜ਼ਪੁਰ ਵਾਸਤੇ ਹਫਤਾਵਾਰੀ ਸਪੈਸ਼ਲ ਗੱਡੀਆਂ 5, 12, 19 ਤੇ 26 ਅਕਤੂਬਰ, 2, 9 ਤੇ 16 ਨਵੰਬਰ ਨੂੰ ਰਵਾਨਾ ਹੋਣਗੀਆਂ।
ਲੰਗਰ 'ਤੇ ਜੀ. ਐੱਸ. ਟੀ. ਦਾ ਬਕਾਇਆ ਨਾ ਦੇਣਾ ਕੈਪਟਨ ਨੂੰ ਸ਼ੋਭਾ ਨਹੀਂ ਦਿੰਦਾ : ਮਜੀਠੀਆ
NEXT STORY