ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਵਿੱਚ ਡਕੈਤੀ ਅਤੇ ਚੋਰੀ ਦੀਆਂ ਵਾਰਦਾਤਾਂ ਵਧਣ ਲੱਗੀਆਂ ਹਨ। ਲੁੱਟਖੋਹ ਦਾ ਤਾਜ਼ਾ ਮਾਮਲਾ ਵਾਰਡ ਨੰਬਰ 84 ਤੋਂ ਸਾਹਮਣੇ ਆਇਆ ਹੈ, ਜੋਕਿ ਮਕਸੂਦਾਂ ਪੁਲਸ ਸਟੇਸ਼ਨ ਤੋਂ 600 ਮੀਟਰ ਦੂਰ ਸਥਿਤ ਹੈ। ਮਕਸੂਦਾਂ ਜੰਗਲਾਤ ਵਿਭਾਗ ਨੇੜੇ ਇਕ ਬਾਈਕ ਸਵਾਰ ਲੁਟੇਰਾ ਸ਼ਰੇਆਮ ਇਕ ਔਰਤ ਦੀ ਗਰਦਨ ਤੋਂ ਚੇਨ ਖੋਹ ਕੇ ਭੱਜ ਗਿਆ।

ਇਹ ਘਟਨਾ ਨੇੜਲੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਵਿਖਾਇਆ ਗਿਆ ਹੈ ਕਿ ਬਾਈਕ 'ਤੇ ਸਵਾਰ ਦੋ ਨੌਜਵਾਨਾਂ ਵਿੱਚੋਂ ਇਕ ਔਰਤ ਦਾ ਪਿੱਛਾ ਕਰ ਰਿਹਾ ਸੀ, ਉਸ ਨਾਲ ਲੁੱਟਥੋਹ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਔਰਤ ਆਪਣੇ ਛੋਟੇ ਬੱਚਿਆਂ ਸਮੇਤ, ਮਦਦ ਲਈ ਚੀਕਦੀ ਰਹੀ ਅਤੇ ਆਪਣੇ ਆਪ ਨੂੰ ਬਚਾਉਣ ਲਈ ਗਲੀ ਵਿੱਚ ਭੱਜਦੀ ਵਿਖਾਈ ਦਿੱਤੀ।

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ! ਪਿੰਡ ਦੀਪਗੜ੍ਹ ਦੇ ਨੌਜਵਾਨ ਦੀ ਨਿਊਜ਼ੀਲੈਂਡ ’ਚ ਸੜਕ ਹਾਦਸੇ ਦੌਰਾਨ ਹੋਈ ਮੌਤ
ਸੀ.ਸੀ.ਟੀ.ਵੀ. ਵਿਚ ਵੇਖਿਆ ਜਾ ਸਕਦਾ ਹੈ ਕਿ ਕੁਝ ਹੀ ਦੂਰੀ 'ਤੇ ਬੱਚੇ ਭੱਜਣ 'ਚ ਅਸਮਰੱਥ ਰਹੇ ਅਤੇ ਔਰਤ ਉਨ੍ਹਾਂ ਖਿੱਚ ਕੇ ਆਪਣੀ ਜਾਨ ਬਚਾਉਣ ਲਈ ਭੱਜਦੀ ਰਹੀ। ਹਾਲਾਂਕਿ ਨਿਡਰ ਲੁਟੇਰੇ ਨੇ ਉਸ ਦੀ ਗਰਦਨ ਤੋਂ ਚੇਨ ਖੋਹ ਲਈ ਅਤੇ ਭੱਜ ਗਿਆ। ਔਰਤ ਦੀਆਂ ਚੀਕਾਂ ਸੁਣ ਕੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਅਤੇ ਬਾਈਕ 'ਤੇ ਸਵਾਰ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।


ਇਹ ਵੀ ਪੜ੍ਹੋ: ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੰਦਭਾਗੀ ਖ਼ਬਰ! ਪਿੰਡ ਦੀਪਗੜ੍ਹ ਦੇ ਨੌਜਵਾਨ ਦੀ ਨਿਊਜ਼ੀਲੈਂਡ ’ਚ ਸੜਕ ਹਾਦਸੇ ਦੌਰਾਨ ਹੋਈ ਮੌਤ
NEXT STORY