ਖਰੜ (ਅਮਰਦੀਪ) : ਥਾਣਾ ਸਦਰ ਪੁਲਸ ਵੱਲੋਂ ਸਰਕਾਰੀ ਨੌਕਰੀਆਂ ਲਗਵਾਉਣ ਦਾ ਝਾਂਸਾ ਦੇ ਕੇ ਕਰੀਬ 70 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਅਧੀਨ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਤੋਂ ਜਾਣਕਾਰੀ ਤਹਿਤ ਰਾਜੇਸ਼ ਵਾਸੀ ਬੇਲ ਰੱਖਾ ਨਿਰਵਾਣਾ ਸਿਟੀ ਜੀਂਦ ਹਰਿਆਣਾ ਅਤੇ ਹੋਰਨਾਂ ਨੇ ਐੱਸ. ਐੱਸ. ਪੀ. ਮੋਹਾਲੀ ਨੂੰ ਸ਼ਿਕਾਇਤ ਕੀਤੀ ਸੀ ਕਿ ਵਿਜੇ ਕੁਮਾਰ ਵਾਸੀ ਪੁਰਾਣੀ ਵਾਲਮੀਕਿ ਬਸਤੀ ਰਾਜਪੁਰਾ ਜ਼ਿਲ੍ਹਾ ਪਟਿਆਲਾ, ਸੁਖਬੀਰ ਕੌਰ ਪਤਨੀ ਬਲਬੀਰ ਸਿੰਘ, ਪ੍ਰਭਜੀਤ ਤੇ ਅਰਸ਼ਦੀਪ ਪੁੱਤਰ ਬਲਵੀਰ ਸਿੰਘ ਵਾਸੀਆਨ ਪਿੰਡ ਛੋਟੀ ਮੱਛਲੀ ਜ਼ਿਲ੍ਹਾ ਮੋਹਾਲੀ, ਸਤੀਸ਼ ਪੁੱਤਰ ਰਘਬੀਰ ਸਿੰਘ ਵਾਸੀ ਸੈਣੀ ਮੁਹੱਲਾ ਜ਼ੀਰਕਪੁਰ ਜ਼ਿਲ੍ਹਾ ਮੋਹਾਲੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਉਸ ਸਮੇਤ ਕਰੀਬ 32 ਵਿਅਕਤੀਆਂ ਤੋਂ 70 ਲੱਖ ਰੁਪਏ ਦੇ ਕਰੀਬ ਲੈ ਗਏ।
ਉਨ੍ਹਾਂ ਨੇ ਕਿਸੇ ਨੂੰ ਵੀ ਸਰਕਾਰੀ ਨੌਕਰੀ ਨਹੀਂ ਲਗਵਾਇਆ ਅਤੇ ਆਨਾਕਾਨੀ ਕਰਨ ਲੱਗੇ। ਪੈਸੇ ਵਾਪਸ ਮੰਗਣ ’ਤੇ ਉਕਤ ਵਿਅਕਤੀਆਂ ਵੱਲੋਂ ਜੋ ਚੈੱਕ ਦਿੱਤੇ ਗਏ ਸਨ, ਉਹ ਬੈਂਕ ਵਿਚ ਲਗਾਉਣ ’ਤੇ ਬਾਊਂਸ ਹੋ ਗਏ। ਮਾਮਲੇ ਦੀ ਪੜਤਾਲ ਤੋਂ ਬਾਅਦ ਪੁਲਸ ਵੱਲੋਂ 4 ਅਕਤੂਬਰ, 2022 ਨੂੰ ਵਿਜੇ ਕੁਮਾਰ, ਸੁਖਬੀਰ ਕੌਰ, ਉਸ ਦੇ ਪੁੱਤਰ ਪ੍ਰਭਜੀਤ, ਅਰਸ਼ਦੀਪ ਤੇ ਸਤੀਸ਼ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੁਲਸ ਨੇ ਕਾਰਵਾਈ ਕਰਦਿਆਂ ਇਕ ਮੁਲਜ਼ਮ ਸਰਬਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅਣਪਛਾਤੇ ਵਾਹਨ ਦੀ ਟੱਕਰ ਨਾਲ ਵਿਅਕਤੀ ਦੀ ਮੌਤ, ਸੀ . ਸੀ. ਟੀ. ਵੀ. ਫੁਟੇਜ ਖੰਘਾਲ ਰਹੀ ਪੁਲਸ
NEXT STORY