ਜਲੰਧਰ (ਮਹੇਸ਼) : ਛੋਟੀ ਬਾਰਾਦਰੀ ਪਾਰਟ-1 ਵਿਚ ਓ. ਪੀ. ਮੈਡੀਕਲ ਸਟੋਰ ਤੋਂ ਅੱਜ ਇਕ ਨੌਜਵਾਨ ਨੇ ਦਵਾਈ ਲਈ ਅਤੇ ਪੈਸੇ ਦੇਣ ਸਮੇਂ ਜਾਅਲੀ ਕਿਊ. ਆਰ. ਕੋਡ ਦਿਖਾ ਕੇ ਫ਼ਰਾਰ ਹੋ ਗਿਆ। ਸਮਾਜ-ਸੇਵਕ ਸੰਜੀਵ ਦੇਵ ਸ਼ਰਮਾ ਨੇ ਦੱਸਿਆ ਕਿ ਮੈਡੀਕਲ ਸਟੋਰ ’ਤੇ ਭੀੜ ਕਾਰਨ ਮਾਲਕ ਕਿਊ. ਆਰ. ਕੋਡ ਤੋਂ ਆਏ ਪੈਸੇ ਚੈੱਕ ਨਹੀਂ ਕਰ ਸਕਿਆ ਅਤੇ ਜਦੋਂ ਉਸ ਨੇ ਬਾਅਦ ਵਿਚ ਆਪਣੇ ਮੋਬਾਈਲ ਫੋਨ ’ਤੇ ਪੈਸਿਆਂ ਦੀ ਐਂਟਰੀ ਚੈੱਕ ਕੀਤੀ ਤਾਂ ਉਸ ਦੇ ਖਾਤੇ ਵਿਚ ਕੋਈ ਵੀ ਪੈਸਾ ਨਹੀਂ ਆਇਆ ਸੀ। ਉਸ ਨੇ ਕਿਹਾ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਹੈ। ਉਸ ਨੇ ਮੈਡੀਕਲ ਸਟੋਰ ’ਤੇ ਕੰਮ ਕਰਦੇ ਨੌਜਵਾਨਾਂ ਨੂੰ ਕਿਹਾ ਕਿ ਉਹ ਦਵਾਈ ਲੈ ਕੇ ਗਏ ਨੌਜਵਾਨ ਨੂੰ ਬਾਹਰ ਜਾ ਕੇ ਦੇਖਣ ਪਰ ਉਹ ਫ਼ਰਾਰ ਹੋ ਚੁੱਕਾ ਸੀ।
ਇਹ ਵੀ ਪੜ੍ਹੋ : ਪੰਜਾਬ : ਸਵੀਮਿੰਗ ਪੂਲ ਕਿਨਾਰੇ ਬੈਠੇ ਮੁੰਡੇ ਦੀ ਅਚਾਨਕ ਮੌਤ, ਦਰਦਨਾਕ ਮੰਜ਼ਰ ਦੇਖਣ ਵਾਲਿਆਂ ਦੇ ਉੱਡੇ ਹੋਸ਼
ਸੰਜੀਵ ਦੇਵ ਸ਼ਰਮਾ ਨੇ ਕਿਹਾ ਕਿ ਮੈਡੀਕਲ ਸਟੋਰ ਨੇੜੇ ਹੀ ਇਕ ਮੌਜੂਦਾ ਸੰਸਦ ਮੈਂਬਰ ਦੀ ਕੋਠੀ ਹੈ, ਜਿਥੇ ਅਕਸਰ ਪੁਲਸ ਮੁਲਾਜ਼ਮ ਤਾਇਨਾਤ ਰਹਿੰਦੇ ਹਨ ਪਰ ਮੈਡੀਕਲ ਸਟੋਰ ’ਤੇ ਧੋਖਾਧੜੀ ਕਰਨ ਵਾਲੇ ਨੌਜਵਾਨ ਨੇ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਿਉਹਾਰੀ ਸੀਜ਼ਨ ’ਤੇ ਪੰਜਾਬ ਪੁਲਸ ਚੌਕਸ, ਸੜਕਾਂ ਤੋਂ ਲੈ ਕੇ ਬਾਜ਼ਾਰਾਂ ਤੱਕ ਵਾਧੂ ਫੋਰਸ ਕੀਤੀ ਤਾਇਨਾਤ
NEXT STORY