ਜੈਤੋ(ਜਿੰਦਲ)-ਬੀਤੀ ਰਾਤ ਇਕ ਨੌਜਵਾਨ ਬਠਿੰਡਾ ਤੋਂ ਜੈਤੋ ਮੋਟਰਸਾਈਕਲ 'ਤੇ ਆ ਰਿਹਾ ਸੀ ਕਿ ਬਠਿੰਡਾ ਰੋਡ 'ਤੇ ਆਰ. ਕੇ. ਮਾਰਬਲ ਨਜ਼ਦੀਕ ਅਚਾਨਕ ਇਕ ਸਾਨ੍ਹ ਸੜਕ 'ਤੇ ਆ ਗਿਆ ਅਤੇ ਮੋਟਰਸਾਈਕਲ ਚਾਲਕ ਇਸ ਸਾਨ੍ਹ ਨਾਲ ਟਰਕਾਅ ਕੇ ਸੜਕ 'ਤੇ ਡਿੱਗ ਗਿਆ, ਜਿਸ ਕਾਰਨ ਚਾਲਕ ਚਮਕੌਰ ਸਿੰਘ (23) ਪੁੱਤਰ ਰੇਸ਼ਮ ਸਿੰਘ ਵਾਸੀ ਢੀਮਾਂ ਦੇ ਸਿਰ 'ਤੇ ਸੱਟ ਲੱਗੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਨਵਨੀਤ ਗੋਇਲ ਆਪਣੇ ਟੀਮ ਮੈਂਬਰਾਂ ਨਾਲ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਗੰਭੀਰ ਜ਼ਖ਼ਮੀ ਹਾਲਤ 'ਚ ਪਏ ਨੌਜਵਾਨ ਨੂੰ ਚੁੱਕ ਕੇ ਸਿਵਲ ਹਸਪਤਾਲ, ਜੈਤੋ ਵਿਖੇ ਲਿਆਂਦਾ ਗਿਆ। ਨੌਜਵਾਨ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ 'ਚ ਤਾਇਨਾਤ ਡਾਕਟਰਾਂ ਦੀ ਟੀਮ ਨੇ ਮੁੱਢਲੀ ਸਹਾਇਤਾ ਦੇ ਕੇ ਉਸ ਨੂੰ ਮੈਡੀਕਲ ਕਾਲਜ, ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤਾ ਗਿਆ ਪਰ ਨੌਜਵਾਨ ਦੇ ਮਾਪਿਆਂ ਦੇ ਕਹਿਣ 'ਤੇ ਉਸ ਨੂੰ ਬਠਿੰਡਾ ਵਿਖੇ ਇਕ ਪ੍ਰਾਈਵੇਟ ਹਸਪਤਾਲ 'ਚ ਲਿਜਾਇਆ ਗਿਆ। ਇਸ ਹਸਪਤਾਲ 'ਚ ਇਲਾਜ ਦੌਰਾਨ ਇਕ ਘੰਟੇ ਉਪਰੰਤ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜੈਤੋ ਵਿਖੇ ਕਿਸੇ ਦੇ ਟਰਾਲੇ 'ਤੇ ਕੰਡਕਟਰੀ ਕਰਦਾ ਸੀ। ਉਸ ਦੇ ਪਿਤਾ ਕਿਸੇ ਦੇ ਖੇਤ ਵਿਚ ਸੀਰੀ ਲੱਗਾ ਹੋਇਆ ਹੈ ਅਤੇ ਛੋਟਾ ਭਰਾ ਮਜ਼ਦੂਰੀ ਕਰਦਾ ਹੈ।
ਦਾਜ ਲਈ ਵਿਆਹੁਤਾ ਨੂੰ ਕੁੱਟ-ਮਾਰ ਕੇ ਘਰੋਂ ਕੱਢਿਆ
NEXT STORY