ਅਮਰਗਡ਼੍ਹ(ਜੋਸ਼ੀ)-ਪਿੰਡ ਚੌਂਦਾ ਦੇ ਨਜਦੀਕ ਟੈਂਪੂ ਤੇ ਮੋਟਰਸਾਈਕਲ ਦੀ ਟੱਕਰ ’ਚ 22 ਸਾਲਾ ਲਡ਼ਕੀ ਦੀ ਮੌਤ ਹੋ ਗਈ, ਜਦਕਿ ਉਸ ਦਾ ਪਿਤਾ ਜ਼ਖਮੀ ਹੋ ਗਿਆ। ਅਮਰਗਡ਼੍ਹ ਥਾਣਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਚੌਂਦਾ ਆਪਣੀ ਲਡ਼ਕੀ ਮਨਪ੍ਰੀਤ ਕੌਰ ਜੋ ਕਿ ਬੀ. ਏ. ਦੀ ਵਿਦਿਆਰਥਣ ਸੀ, ਨਾਲ ਹਮਾਰਾ ਪੰਪ ਚੌਂਦਾ ਤੋਂ ਤੇਲ ਪੁਆ ਕੇ ਸਡ਼ਕ ’ਤੇ ਚਾਡ਼੍ਹਨ ਲੱਗੇ। ਇਸੇ ਦੌਰਾਨ ਪਿੰਡ ਚੋਦੇ ਵਾਲੇ ਪਾਸਿਓਂ ਆਉਂਦੇ ਟੈਂਪੂ 407 ਨੇ ਉਨ੍ਹਾਂ ਨੂੰ ਟੱਕਰ ਮਾਰੀ ਜਿਸ ਕਰ ਕੇ ਉਹ ਸਾਈਡ ’ਤੇ ਡਿੱਗ ਪਿਆ ਅਤੇ ਮਨਪ੍ਰੀਤ ਕੌਰ ਟੈਂਪੂ ਅੱਗੇ ਡਿੱਗ ਪਈ, ਜਿਸ ਉੱਪਰੋਂ ਟੈਂਪੂ ਲੰਘ ਗਿਆ। ਪੁਲਸ ਨੇ ਚੰਦੂ ਪੁੱਤਰ ਅਨਿਲ ਕੁਮਾਰ ਅਰੋਡ਼ਾ ਵਾਲੀ ਲੌਂਗੋਵਾਲ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕਈ ਮੁੱਖ ਵਿਭਾਗ ਇਧਰੋਂ-ਉਧਰ
NEXT STORY