ਸੰਗਰੂਰ 'ਚ ਭਿਆਨਕ ਹਾਦਸਾ, ਅਕਾਲੀ ਆਗੂ ਸਣੇ ਦੋ ਦੀ ਮੌਤ (ਦੇਖੋ ਤਸਵੀਰਾਂ)

You Are HerePunjab
Friday, February 17, 2017-7:31 PM

ਸੰਗਰੂਰ (ਬੇਦੀ) : ਦਿੜ੍ਹਬਾ ਰੋਡ 'ਤੇ ਪਿੰਡ ਮੌੜਾਂ ਕੋਲ ਬੱਸ ਅਤੇ ਇਨੋਵਾ ਗੱਡੀ ਦੀ ਸਿੱਧੀ ਟੱਕਰ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਆਗੂ ਸਣੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਚੀਮਾਂ ਮੰਡੀ ਦੇ ਵਸਨੀਕ ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਆਗੂ ਅਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਲਖਵੀਰ ਸਿੰਘ ਲੱਖਾ ਅਤੇ ਮਲਕੀਤ ਸਿੰਘ ਕਾਲਾ ਦੀ ਮੌਕੇ 'ਤੇ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਥਾਣਾ ਛਾਜਲੀ ਦੇ ਇੰਚਾਰਜ ਰਕੇਸ਼ ਕੁਮਾਰ ਨੇ ਦੱਸਿਆ ਕਿ ਲਖਵਿੰਦਰ ਸਿੰਘ ਲੱਖਾ ਪੁੱਤਰ ਦਲਬਾਰਾ ਸਿੰਘ ਅਤੇ ਮਲਕੀਤ ਸਿੰਘ ਕਾਲਾ ਪੁੱਤਰ ਦਰਸ਼ਨ ਸਿੰਘ ਵਾਸੀ ਚੀਮਾਂ ਮੰਡੀ ਇਨੋਵਾ ਗੱਡੀ ਵਿਚ ਸਵਾਰ ਹੋ ਕੇ ਮੌੜਾਂ ਵੱਲ ਜਾ ਰਹੇ ਸਨ, ਇਸ ਦੌਰਾਨ ਸਾਹਮਣਿਓਂ ਆ ਰਹੀ ਪ੍ਰਾਈਵੇਟ ਬੱਸ ਨਾਲ ਉਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿਚ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ।

About The Author

Gurminder Singh

Gurminder Singh is News Editor at Jagbani.

Popular News

!-- -->