ਜਲੰਧਰ (ਬਿਊਰੋ)- ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਅਤੇ ਅਕਾਲ ਪੇਂਡੂ ਨਾਰੀ ਵਿਕਾਸ ਸੰਸਥਾ, ਬੜੂ ਸਾਹਿਬ ਵਲੋਂ 10ਵੀਂ ਤੇ 12ਵੀਂ ਪਾਸ ਹੋਣਹਾਰ ਲੜਕੀਆਂ ਲਈ ਮੁਫਤ ਵਿੱਦਿਆ ਅਤੇ ਟ੍ਰੇਨਿੰਗ ਲਈ ਦਾਖਲਾ ਸ਼ੁਰੂ ਕੀਤਾ ਗਿਆ ਹੈ।
ਸੰਤ ਬਾਬਾ ਇਕਬਾਲ ਸਿੰਘ ਜੀ ਦੇ ਅਸ਼ੀਰਵਾਦ ਸਦਕਾ ਮਾਨਵਤਾ ਦੀ ਸੇਵਾ ਅਤੇ ਗਿਆਨ ਦਾ ਚਾਨਣ ਮੁਨਾਰਾ ਬਣਨ ਦੀਆਂ ਚਾਹਵਾਨ ਬੱਚੀਆਂ ਲਈ ਇਹ ਸੁਨਹਿਰੀ ਮੌਕਾ ਹੈ, ਜਿਸ ਵਿਚ 10ਵੀਂ ਅਤੇ 12ਵੀਂ ਜਮਾਤ ਪਾਸ ਲੜਕੀਆਂ ਆਧੁਨਿਕ ਵਿੱਦਿਆ ਦੇ ਨਾਲ-ਨਾਲ ਮਨੁੱਖੀ ਕਦਰਾਂ-ਕੀਮਤਾਂ ਦੀ ਪਛਾਣ, ਸਰਬ ਸਾਂਝੀਵਾਲਤਾ ਅਤੇ ਵਿਸ਼ਵ ਸਦੀਵੀ ਸ਼ਾਂਤੀ 'ਤੇ ਅਧਾਰਿਤ ਸਿਖਲਾਈ ਲੈਣਗੀਆਂ। ਇਸ ਦੇ ਨਾਲ ਹੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਹੋਣਹਾਰ ਵਿਦਿਆਰਥਣਾਂ ਨੂੰ ਬੀ.ਐਡ ਜਾਂ ਐਮ.ਏ. ਅੰਗਰੇਜ਼ੀ/ਮਿਊਜ਼ਿਕ ਦੀ ਪੜ੍ਹਾਈ ਵੀ ਮੁਫਤ ਕਰਵਾਈ ਜਾਵੇਗੀ। ਇਸ ਟ੍ਰੇਨਿੰਗ ਉਪਰੰਤ ਬੱਚੀਆਂ ਨੂੰ 100 ਫੀਸਦੀ ਅਕਾਲ ਅਕੈਡਮੀਆਂ ਵਿਚ ਯੋਗਤਾ ਅਨੁਸਾਰ ਨੌਕਰੀ ਅਤੇ 10,000 ਤੋਂ 22,000 ਤੱਕ ਦੀ ਤਨਖਾਹ ਦਿੱਤੀ ਜਾਵੇਗੀ। ਇਹ ਦਾਖਲਾ ਫਾਰਮ ਸਾਡੀ ਵੈਬਸਾਈਟ -https://barusahib.org/assets/ETT,pdf ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ : 9816196503, 9816400638 'ਤੇ ਸੰਪਰਕ ਕਰ ਸਕਦੇ ਹੋ।
10 ਫੁੱਟ ਬਰਫ ਦੀ ਚਾਦਰ ਨਾਲ ਢਕੇ ਹਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੇ ਲਕਸ਼ਮਣ ਮੰਦਰ (ਦੇਖੋ ਤਸਵੀਰਾਂ)
NEXT STORY