ਮਮਦੋਟ (ਸੰਜੀਵ ਮਦਾਨ) - ਜ਼ਿਲਾ ਪ੍ਰੀਸ਼ਦ ਦੀ ਜੋਧਪੁਰ ਜ਼ੋਨ-5 ਤੋਂ ਜੇਤੂ ਰਹੇ ਅਕਾਲੀ ਉਮੀਦਵਾਰ ਸ਼ਲਿੰਦਰ ਸਿੰਘ ਹਜ਼ਾਰਾ, ਸਮਰੱਥਕ ਬਲਜੀਤ ਬੀਤੂ ਸਮੇਤ 40/50 ਅਣਪਛਾਤੇ ਲੋਕਾਂ ਖਿਲਾਫ ਇਰਾਦਾ ਕਤਲ ਦੇ ਦੋਸ਼ 'ਚ ਮਾਮਲਾ ਦਰਜ ਹੋਣ ਦੀ ਸੂਚਨਾ ਮਿਲੀ ਹੈ। ਇਹ ਮਾਮਲਾ ਥਾਣਾ ਮਮਦੋਟ 'ਚ ਖੇਡ ਮੰਤਰੀ ਰਾਣਾ ਸੋਢੀ ਦੇ ਹਾਰੇ ਉੁਮੀਦਵਾਰ ਪੀ.ਏ. ਨਸੀਬ ਸੰਧੁ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਮਮਦੋਟ ਦੀ ਪੁਲਸ ਇਸ ਮਾਮਲੇ ਦੇ ਸਬੰਧ 'ਚ ਕੋਈ ਵੀ ਜਵਾਬ ਦੇਣ ਤੋਂ ਗੁਰੇਜ਼ ਕਰ ਰਹੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਨਸੀਬ ਸੰਧੂ ਪੁੱਤਰ ਜਰਨੈਲ ਸਿੰਘ ਵਾਸੀ ਮੱਲੁਵਾਲਾ ਨੇ ਦੋਸ਼ ਲਾਇਆ ਕਿ ਚੋਣਾਂ ਵਾਲੇ ਦਿਨ 22 ਸੰਤਬਰ ਨੂੰ ਨਤੀਜਾ ਕੇਂਦਰ ਤੋਂ ਬਾਹਰ ਨਿੱਕਲਦੇ ਸਮੇਂ ਵਿਰੋਧੀ ਉਮੀਦਵਾਰ ਸ਼ਲਿੰਦਰ ਸਿੰਘ ਹਜ਼ਾਰਾ, ਸਾਥੀ ਬਲਜੀਤ ਸਿੰਘ ਅਤੇ ਹੋਰ 40/50 ਅਣਪਛਾਤਿਆਂ ਨੇ ਤੈਸ਼ 'ਚ ਆ ਕੇ ਗੋਲੀਆਂ ਚਲਾ ਦਿੱਤੀਆਂ ਸਨ ਅਤੇ ਇੱਟਾਂ ਰੋੜੇ ਮਾਰੇ ਸਨ। ਉਸ ਸਮੇਂ ਮੈਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਲਈ ਸੀ। ਦੂਜੇ ਪਾਸੇ ਅਕਾਲੀ ਦੇ ਉਮੀਦਵਾਰ ਸ਼ਲਿੰਦਰ ਸਿੰਘ ਹਜ਼ਾਰਾ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਨੂੰ ਸਿਆਸੀ ਹਾਰ ਦਾ ਬਦਲਾ ਲੈਣ ਦੇ ਚੱਕਰ 'ਚ ਫਸਾਉਣ ਦਾ ਮਾਮਲਾ ਦੱਸਿਆ ਹੈ। ਵਰਨਣਯੋਗ ਹੈ ਕਿ ਇਸ ਘਟਨਾ ਨੂੰ ਰਾਇ ਸਿੱਖ ਬਿਰਾਦਰੀ ਵਲੋਂ ਖੇਡ ਮੰਤਰੀ ਰਾਣਾ ਸੋਢੀ ਅਤੇ ਉਸ ਦੇ ਪੀ.ਏ. ਦੀ ਵੱਡੀ ਵਧੀਕੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਉਹ ਰਲ ਕੇ ਡੱਟਵਾਂ ਵਿਰੋਧ ਕਰਨ ਲਈ ਇਕਜੁਟ ਹੋਣਗੇ।
ਦੱਸਣਯੋਗ ਹੈ ਕਿ 22 ਸਤੰਬਰ ਨੂੰ 413 ਵੋਟਾਂ ਨਾਲ ਜੇਤੂ ਰਹੇ ਉਮੀਦਵਾਰ ਸਲਿੰਦਰ ਨਾਲ “ਜਿੱਤ ਦਾ ਸਰਟੀਫਿਰਕੇਟ'' ਦੇਣ 'ਚ ਵੀ ਕਾਫੀ ਘੰਟੇ ਕਸ਼ਮਕਸ਼ ਹੋਈ ਸੀ ਅਤੇ ਕਰੀਬ 9 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਨੂੰ ਸਰਟੀਫਿਕੇਟ ਮਿਲ ਗਿਆ ਸੀ। ਉਹ ਆਉਣ ਵਾਲੇ ਸਮੇਂ 'ਚ ਕੈਪਟਨ ਦੇ ਘਰ ਦੇ ਬਾਹਰ ਖੇਤੀ ਕਰਨ ਜਾ ਰਹੇ ਹਨ। ਇਸ ਦੌਰਾਨ ਇਨਸਾਫ਼ ਟੀਮ ਦੇ ਜਗਮੀਤ ਸਿੰਘ ਜੱਗਾ, ਪੰਜਾਬ ਮੰਚ ਦੇ ਫਾਊਂਡਰ ਮੈਂਬਰ ਹਰਮੀਤ ਕੌਰ ਬਰਾੜ, ਸੁਮਿਤ ਸਿੰਘ, ਰੌਬਿਨ ਅਗਰਵਾਲ, ਵਰਿੰਦਰ ਅਰੋੜਾ, ਹਰਤੇਜ ਸਿੰਘ ਸੇਖੋਂ ਆਦਿ ਹਾਜ਼ਰ ਸਨ।
ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਲੋਕਾਂ 'ਚ ਵੰਡੀਆਂ ਪਾ ਕੇ ਕੀਤਾ ਰਾਜ: ਖਹਿਰਾ
NEXT STORY