ਤਰਨਤਾਰਨ (ਵਿਜੇ ਅਰੋੜਾ) : ਬਰਗਾੜੀ ਕਾਂਡ ਦੇ ਮੁੱਖ ਗਵਾਹ ਹਿੰਮਤ ਸਿੰਘ ਦੇ ਬਿਆਨ ਤੋਂ ਪਲਟਣ ਪਿੱਛੇ ਸੁਖਪਾਲ ਖਹਿਰਾ ਨੇ ਅਕਾਲੀ ਦਲ ਦਾ ਹੱਥ ਦੱਸਿਆ ਹੈ। ਖਹਿਰਾ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਪਤਾ ਲੱਗ ਚੁੱਕਾ ਹੈ ਕਿ ਵਿਧਾਨ ਸਭਾ ਸੈਸ਼ਨ 'ਚ ਉਨ੍ਹਾਂ ਦਾ ਘਾਣ ਹੋਣ ਵਾਲਾ ਹੈ, ਇਸ ਲਈ ਉਨ੍ਹਾਂ ਵੱਲੋਂ ਅਜਿਹੇ ਹੱਥ-ਕੰਡੇ ਅਪਣਾਏ ਜਾ ਰਹੇ ਹਨ। ਖਹਿਰਾ ਨੇ ਕਿਹਾ ਕਿ ਇਕ ਗਵਾਹ ਦੇ ਮੁਕਰਣ ਨਾਲ ਕੋਈ ਫਰਕ ਨਹੀਂ ਪਵੇਗਾ।
ਸੁਖਪਾਲ ਖਹਿਰਾ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਦੇ ਦੌਰੇ 'ਤੇ ਪਹੁੰਚੇ ਹੋਏ ਸਨ, ਜਿੱਥੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਅਤੇ ਕਾਂਗਰਸ 'ਤੇ ਨਿਸ਼ਾਨੇ ਸਾਧੇ। ਖਹਿਰਾ ਨੇ ਅਕਾਲੀ ਦਲ ਦਾ ਚਿਹਰਾ ਸਾਹਮਣੇ ਆ ਚੁੱਕਾ ਹੈ ਪਰ ਅਕਾਲੀ ਦਲ ਇਸ ਤੋਂ ਬਚਣ ਲਈ ਸਾਜ਼ਿਸ਼ਾਂ ਘੜ ਰਿਹਾ ਹੈ।
ਭੁਲੱਥ ਸਬ-ਡਿਵੀਜ਼ਨ ਦੇ ਨੌਜਵਾਨਾਂ ਲਈ ਵੱਡੀ ਕਬਰਗਾਹ 'ਚ ਤਬਦੀਲ ਹੋਇਆ ਮੈਕਸੀਕੋ
NEXT STORY